ਪਟਿਆਲਾ- ਤਿੰਨ ਦਿਨੀ ਪੰਜਾਬ ਫੇਰੀ ‘ਤੇ ਆਏ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਸ਼ਾਹੀ ਸ਼ਹਿਰ ਪਟਿਆਲਾ ‘ਚ ਸ਼ਾਂਤੀ ਮਾਰਚ ਕੱਢਿਆ.ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦਾ ਗੜ੍ਹ ਮੰਨੇ ਜਾਣ ਵਾਲੇ ਇਸ ਸ਼ਹਿਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜੰਮ ਕੇ ਸਮਰਥਨ ਦਿੱਤਾ.ਚੰਡੀਗੜ੍ਹ ਦੀ ਜਿੱਤ ਤੋਂ ਬਾਅਦ ਉਤਸਾਹਿਤ ਕੇਜਰੀਵਾਲ ਨੇ ਸ਼ਾਂਤੀ ਮਾਰਚ ਦੌਰਾਨ ਵਿਰੋਧੀਆਂ ਨੂੰ ਅਸ਼ਾਤ ਕੀਤੀ ਰਖਿਆ.
ਕੇਜਰੀਵਾਲ ਦੇ ਸ਼ਾਂਤੀ ਮਾਰਚ ਨੇ ਪਟਿਆਲਾ ਸ਼ਹਿਰ ਦਾ ਚੱਕਰ ਲਗਾ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ.ਜਨਤਾ ਨੂੰ ਸੰਬੋਧਨ ਕਰਦਿਆਂ ਹੋਇਆਂ ਅਰਵਿੰਦ ਕੇਜਰੀਵਾਲ ਨੇ ਵਿਰੋਧੀਆਂ ‘ਤੇ ਖੂਬ ਨਿਸ਼ਾਨੇ ਬੰਨੇ.ਪੰਜਾਬ ਦੇ ਮਾੜੈ ਲਈ ਹਾਲਾਤਾਂ ਲਈ ਕੇਜਰੀਵਾਲ ਨੇ ਸੱਤਾਧਾਂਰੀ ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ.ਕਾਂਗਰਸ ਵਿਚਾਲੇ ਚੱਲ ਰਹੀ ਕਸ਼ਮਕਸ਼ ਦੇ ਨਾਲ ਉਨਾਂ ਭਾਜਪਾ ਨਾਲ ਰਲੇਵਾਂ ਕਰਨ ਵਾਲੇ ਕੈਪਟਨ ਨੂੰ ਵੀ ਖੂਬ ਖਰੀ ਖਰੀ ਸੁਣਾਈ.
ਇਸ ਮੌਕੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸਮੇਤ ਤਮਾਮ ਸਥਾਣਕ ਲੀਡਰ ਵੀ ਮੌਜੂਦ ਸਨ.ਭਗਵੰਤ ਨੇ ਕਿਹਾ ਕੀ ਇਸ ਵਾਰ ਚੋਣਾ ਚ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਨੂੰ ਹੀ ਜਿਤਾਉਣ ਦਾ ਮੂਡ ਬਣਾ ਚੁੱਕੀ ਹੈ.