ਮਜੀਠੀਆ ਨੂੰ ਨਹੀਂ ਮਿਲੀ ਜ਼ਮਾਨਤ,ਪਰ ਚੰਨੀ ਸਰਕਾਰ ਨੂੰ ਜਾਰੀ ਹੋਇਆ ਨੋਟਿਸ

ਚੰਡੀਗੜ੍ਹ-ਨਸ਼ੇ ਮਾਮਲੇ ਚ ਫਰਾਰ ਚੱਲ ਰਹੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੂੰ ਇੱਕ ਵਾਰ ਫਿਰ ਤੋਂ ਨਿਰਾਸ਼ਾ ਹੱਥ ਲੱਗੀ ਹੈ.ਹਾਈਕੋਰਟ ਨੇ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ‘ਤੇ 10 ਜਨਵਰੀ ਨੂੰ ਸੁਣਵਾਈ ਕਰਨ ਦੀ ਗੱਲ ਕੀਤੀ  ਹੈ.ਵੀਡੀਓ ਕਾਨਫਰੰਸ ਰਾਹੀਂ ਹੋਈ ਸੁਣਵਾਈ ‘ਚ ਮਜੀਠੀਆ ਵਲੋਂ ਦੇਸ਼ ਦੇ ਮਸ਼ਹੂਰ ਵਕੀਲ ਮੁਕੁਲ ਰੋਹਤਗੀ ਪੇਸ਼ ਹੋਏ ਜਦਕਿ ਕਾਂਗਰਸ ਵਲੋਂ ਸੀਨੀਅਰ ਨੇਤਾ ਅਤੇ ਵਕੀਲ ਪੀ.ਚਿਤੰਬਰਮ ਸ਼ਾਮਿਲ ਹੋਏ.ਮਜੀਠੀਆ ਪੱਖ ਵਲੋਂ ਅਦਾਲਤ ਚ ਇਸ ਕੇਸ ਨੂੰ ਸਿਆਸੀ ਰੰਜਿਸ਼ ਤਹਿਤ ਦਰਜ ਕੀਤਾ ਗਿਆ ਕੇਸ ਦੱਸਿਆ .ਅਦਾਲਤ ਵਲੋਂ ਇਸ ਬਾਬਤ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ.ਜਵਾਬ ਦੀ ਤਰੀਕ 8 ਤਰੀਕ ਰੱਖੀ ਗਈ ਹੈ.ਜਿਸਤੋਂ ਬਾਅਦ ਹੁਣ 10 ਤਰੀਕ ਨੂੰ ਅਗਾਊਂ ਜ਼ਮਾਨਤ ‘ਤੇ ਫੈਸਲਾ ਕੀਤਾ ਜਾਵੇਗਾ.