ਨਵੀਂ ਦਿੱਲੀ-ਪੰਜਾਬ ‘ਚ ਸੁਰੱਖਿਆ ਵਿਵਸਥਾ ਨਾ ਮਿਲਣ ‘ਤੇ ਭੜਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ.ਇਸਤੋਂ ਪਹਿਲਾਂ ਰਾਸ਼ਟਰਪਤੀ ਕੋਵਿੰਦ ਨੇ ਪੰਜਾਬ ਘਟਨਾ ਨੂੰ ਲੈ ਕੇ ਸ਼ੋਸਲ ਮੀਡੀਆ ‘ਤੇ ਚਿੰਤਾ ਦਾ ਪ੍ਰਕਟਾਵਾ ਕੀਤਾ ਸੀ.
ਪੀ.ਐੱਮ ਮੋਦੀ ਨਾਲ ਹੋਈ ਮੁਲਾਕਾਤ ਨੂੰ ਮਹਾਮਹੀਮ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸਾਂਝਾ ਕੀਤਾ ਹੈ.ਮੋਦੀ ਨਾਲ ਆਪਣੀ ਤਸਵੀਰ ਸਾਂਝੀ ਕਰ ਉਨ੍ਹਾਂ ਨੇ ਲਿਖਿਆਂ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਪੰਜਾਬ ਚ ਵਾਪਰੀ ਘਟਨਾ ਬਾਰੇ ਵਿਸਥਾਰ ਚ ਜਾਣਕਾਰੀ ਲਈ ਗਈ.ਦੋਹਾਂ ਦੀ ਹੋਣ ਵਾਲੀ ਮੁਲਾਕਾਤ ਨੂੰ ਲੈ ਕੇ ਚਰਚਾ ਛਿੜ ਰਹੀ ਹੈ ਕੀ ਰਾਸ਼ਟਰਪਤੀ ਪੰਜਾਬ ਦੀ ਸਰਕਾਰ ਨੂੰ ਬਰਖਾਸਤ ਕਰ ਰਾਸ਼ਟਰਪਤੀ ਸ਼ਾਸਨ ਲਗਾਉਣ ਦਾ ਹੁਕਮ ਜਾਰੀ ਕਰ ਸਕਦੇ ਹਨ.ਓਧਰ ਪੰਜਾਬ ਚ ਵੀ ਪੰਜਾਬ ਭਾਜਪਾ ਦੇ ਵਫਦ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲ ਕੇ ਪੀ.ਐੱਮ ਦੀ ਸੁਰੱਖਿਆ ਚ ਹੋਈ ਲਾਪਰਵਾਹੀ ‘ਤੇ ਚਿੰਤਾ ਦਾ ਪ੍ਰਕਟਾਵਾ ਕੀਤਾ ਹੈ.