ਪੀ.ਐੱਮ ਸੁਰੱਖਿਆ ਮਾਮਲਾ: ਸੁਪਰੀਮ ਕੋਰਟ ਨੇ ਬਣਾਈ ਚਾਰ ਮੈਂਬਰੀ ਕਮੇਟੀ

ਨਵੀਂ ਦਿੱਲੀ- ਪੀ.ਐੱਮ ਮੋਦੀ ਦੀ ਪੰਜਾਬ ਫੇਰੀ ਦੌਰਾਨ ਫਿਰੋਜ਼ਪੁਰ ਵਿਖੇ ਸੁਰੱਖਿਆ ਪ੍ਰਬੰਧਾ ਚ ਹੋਈ ਅਣਗਹਿਲੀ ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਚਾਰ ਮੈਂਬਰੀ ਕਮੇਟੀ ਬਨਾਉਣ ਦੇ ਹੁਕਮ ਦਿੱਤੇ ਹਨ.ਰਿਟਾਇਰਡ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ਹੇਠ ਇਹ ਕਮੇਟੀ ਕੰਮ ਕਰੇਗੀ.ਇਸ ਟੀਮ ‘ਚ ਐੱਨ.ਆਈ.ਏ ਦੇ ਡੀ.ਜੀ,ਚੰਡੀਗੜ੍ਹ ਦੇ ਡੀ.ਜੀ.ਪੀ,ਪੰਜਾਬ ਦੇ ਏ.ਡੀ.ਜੀ.ਪੀ ਸੁਰੱਖਿਆ ਅਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਜਨਰਲ ਨੂੰ ਸ਼ਾਮਿਲ ਕੀਤਾ ਗਿਆ ਹੈ.ਸੁਪਰੀਮ ਕੋਰਟ ਵਲੋਂ ਹਾਈਕੋਰਟ ਦੇ ਰਜਿਸਟਰਾਰ ਨੂੰ ਪੀ.ਐੱਮ ਫੇਰੀ ਨਾਲ ਜੁੜਿਆ ਸਾਰਾ ਰਿਕਾਰਡ ਜਾਂਚ ਕਮੇਟੀ ਦੀ ਮੁੱਖੀ ਇੰਦੂ ਮਲਹੋਤਰਾ ਨੂੰ ਸਪੁਰਦ ਕਰਨ ਲਈ ਕਿਹਾ ਗਿਆ ਹੈ.

ਇਹ ਸੱਭ ਇਸ ਲਈ ਹੋ ਰਿਹਾ ਹੈ ਕਿਉਂਕੀ 5 ਜਨਵਰੀ ਨੂੰ ਪੰਜਾਬ ਫੇਰੀ ‘ਤੇ ਪੀ.ਐੱਮ ਮੋਦੀ ਦਾ ਕਾਫਿਲਾ ਕਰੀਬ ਅੱਧੇ ਘੰਟੇ ਤੱਕ ਸੜਕ ‘ਤੇ ਰੁੱਕਿਆ ਰਿਹਾ.ਪੀ.ਐੱਮ ਮੋਦੀ ਫਿਰੋਜ਼ਪੁਰ ਵਿਖੇ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਨ ਅਤੇ ਕਈ ਪ੍ਰੌਜੈਕਟਾਂ ਦੇ ਨੀਂਹ ਪੱਥਰ ਰੱਖਣ ਲਈ ਜਾ ਰਹੇ ਸਨ.ਬਠਿੰਡਾ ਤੋਂ ਫਿਰੋਜ਼ਪੁਰ ਜਾਣ ਵੇਲੇ ਰਾਹ ਚ ਕਿਸਾਨਾਂ ਵਲੋਂ ਲਗਾਏ ਧਧ੍ਰਨੇ ਕਾਰਣ ਪੀ.ਐੱਮ ਦਾ ਰੂਟ ਕਲੀਅਰ ਨਹੀਂ ਹੋ ਸਕਿਆ.ਜਿਸ ਕਾਰਣ ਉਹ ਵਾਪਿਸ ਦਿੱਲੀ ਪਰਤ ਗਏ ਸਨ.