ਕਾਂਗਰਸ ਦੀ ਪਹਿਲੀ ਲਿਸਟ ਨੇ ਘਟਾਇਆ ਸੀ.ਐੱਮ ਚੰਨੀ ਦਾ ਕੱਦ

ਜਲੰਧਰ-ਕਾਂਗਰਸ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾ ਨੂੰ ਲੈ ਕੇ ਜਾਰੀ ਕੀਤੀ ਗਈ 86 ਉਮੀਦਵਾਰਾਂ ਨੇ ਲਿਸਟ ਨੇ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਸਿਆਸਤ ਨੂੰ ਪਲਟ ਕੇ ਰਖ ਦਿੱਤਾ.ਦੋ ਦਿਨ ਪਹਿਲਾਂ ਜਿੱਥੇ ਚਰਨਜੀਤ ਚੰਨੀ ਨੂੰ ਨਵਜੋਤ ਸਿੱਧੂ ਤੋਂ ਉਪੱਰ ਦੇਖਿਆ ਜਾ ਰਿਹਾ ਸੀ ਪਰ ਇਸ ਲਿਸਟ ਨੇ ਸਿੱਧੂ ਦੇ ਕੱਦ ਨੂੰ ਜ਼ਾਹਿਰ ਕਰ ਦਿੱਤਾ.ਨਵਜੋਤ ਸਿੱੰਘ ਸਿੱਧੂ ਦੀ ਇਸ ਦੌਰਾਨ ਖੂਬ ਚੱਲੀ ਪਰ ਚੰਨੀ ਦੇ ਹੱਥ ਖਾਲੀ ਹੀ ਰਹੇ.
ਜੇਕਰ ਫਤਿਹਜੰਗ ਬਾਜਵਾ ਨੂੰ ਕੱਝ ਦਿੱਤਾ ਜਾਵੇ ਤਾਂ ਕਾਂਗਰਸ ਦੀ ਲਿਸਟ ਚ ਸਿੱਧੂ ਦੀ ਹੀ ਤੂਤੀ ਬੋਲੀ,ਬੋਲੀ ਵੀ ਇਸ ਤਰ੍ਹਾਂ ਕੀ ਚੰਨੀ ਦਾ ਕੱਦ ਜਨਤਾ ਦੇ ਸਾਹਮਨੇ ਆ ਗਿਆ.ਚੰਨੀ ਨੂੰ ਹਾਈਕਮਾਨ ਨੇ ਇਸ ਤਰ੍ਹਾਂ ਨਿਰਾਸ਼ ਕੀਤਾ ਕੀ ਚੰਨੀ ਦੇ ਭਰਾ ਮਨੋਹਰ ਸਿੰਘ ਅਤੇ ਕੁੜਮ ਮਹਿੰਦਰ ਕੇ.ਪੀ ਤੱਕ ਨੂੰ ਨਹੀਂ ਪੁੱਛਿਆ.ਹਾਲਾਤ ਇਹ ਹਨ ਕੀ ਦੋਹੇਂ ਕਾਂਗਰਸ ਤੋਂ ਨਿਰਾਸ਼ ਹੋ ਕੇ ਅਜ਼ਾਦ ਲੜਨ ਦੇ ਮੂਡ ਚ ਹਨ.ਚਰਚਾ ਇਹ ਵੀ ਹੈ ਕੀ ਦੋਹਾਂ ਚ ਕੋਈ ਭਾਰਤੀ ਜਨਤਾ ਪਾਰਟੀ ਦਾ ਲੜ ਵੀ ਫੜ ਸਕਦਾ ਹੈ.
ਮਹਿੰਦਰ ਕੇ.ਪੀ ਨੂੰ ਮਨਾਉਣ ਲਈ ਡਾ. ਰਾਜਕੁਮਾਰ ਵੇਰਕਾ ਜਲੰਧਰ ਪੁੱਜੇ.ਪਿਛਲੀ ਵਾਰ ਤਾਂ ਉਨ੍ਹਾਂ ਨੇ ਕੇ.ਪੀ ਨੂੰ ਮਨਾ ਲਿਆ ਸੀ ਪਰ ਇਸ ਵਾਰ ਵੇਰਕਾ ਨੇ ਖੁਦ ਕਹਿ ਦਿੱਤਾ ਕੀ ਹਾਈਕਮਾਨ ਨੇ ਸੁਖਵਿੰਦਰ ਕੋਟਲੀ ਨੂੰ ਟਿਕਟ ਦੇ ਕੇ ਗਲਤੀ ਕੀਤੀ ਹੈ.ਕਹਿਣ ਨੂੰ ਤਾਂ ਕੇ.ਪੀ ਦੇ ਘਰ ਸਿੱਧੂ ਵੀ ਗਏ ਸੀ.ਅਸ਼ੀਰਵਾਦ ਲੈ ਕੇ ਸਮਰਥਨ ਦੇਣ ਅਤੇ ਸਮਰਥਨ ਵਾਪਸੀ ਦੀ ਵੀ ਗੱਲ ਕੀਤੀ ਸੀ,ਕਿਉਂਕਿ ਪਰਿਵਾਰ ਸੀ.ਅੇੱਮ ਚੰਨੀ ਦਾ ਰਿਸ਼ਤੇਦਾਰ ਹੈ ਸੋ ਸਿੱਧੂ ਨੇ ਵੀ ਗੇਮ ਚੰਨੀ ਦੇ ਹੀ ਪਾਲੇ ਚ ਰੱਖੀ.ਨਤੀਜਾ ਇਹ ਹੋਇਆ ਕੀ ਚੰਨੀ ਪਰਿਵਾਰ ਨੂੰ ਟਿਕਟ ਹੀ ਨਹੀਂ ਮਿਲੀ.
ਇਸ ਤੋਂ ਪਹਿਲਾਂ ਚੰਨੀ ਦੇ ਇੱਕ ਹੋਰ ਦੂਰ ਦੇ ਰਿਸ਼ਤੇਦਾਰ ਦੇ ਭਾਜਪਾ ਚ ਸ਼ਾਮਿਲ ਹੋਣ ‘ਤੇ ਚੰਨੀ ਦੂਰੀ ਵੱਟਦੇ ਦੇਖੇ ਗਏ.ਟਿਕਟਾਂ ਚਾਹੇ 86 ਹੀ ਐਲਾਨੀਆਂ ਗਈਆਂ ਹਨ ਪਰ ਇਸ ਲਿਸਟ ਨੇ ਕਾਂਗਰਸ ਪਾਰਟੀ ਚ ਅੰਕੜਾ 36 ਦਾ ਸਾਬਿਤ ਕਰ ਦਿੱਤਾ ਹੈ.