ਮਜੀਠੀਆ ਖਿਲਾਫ ਡ੍ਰਗ ਦਾ ਇੱਕ ਵੀ ਸਬੁਤ ਮਿਲਿਆ ਤਾਂ ਛੱਡ ਦਵਾਂਗਾ ਸਿਆਸਤ-ਸੁਖਬੀਰ

ਚੰਡੀਗੜ੍ਹ- ਬਿਕਰਮ ਮਜੀਠੀਆ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਤਿੰਨ ਦਿਨ ਦੀ ਗ੍ਰਿਫਤਾਰੀ ਤੋਂ ਰਾਹਤ ਮਿਲਣ ਤੋਂ ਬਾਅਦ ਸ਼੍ਰੌਮਣੀ ਅਕਾਲੀ ਦਲ ਅਟੈਕਿੰਗ ਮੋਡ ਚ ਆ ਗਿਆ ਹੈ.ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕਰ ਮਜੀਠੀਆ ਦੇ ਹੱਕ ਅਤੇ ਉਨ੍ਹਾਂ ਦੇ ਨਿਰਦੋਸ਼ ਹੋਣ ‘ਤੇ ਵੱਡਾ ਬਿਆਨ ਦਿੱਤਾ ਹੈ.ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜੇਕਰ ਡ੍ਰਗ ਮਾਮਲੇ ਚ ਬਿਕਰਮ ਮਜੀਠੀਆ ਖਿਲਾਫ ਇੱਕ ਵੀ ਸਬੂਤ ਆਉਂਦਾ ਹੈ ਤਾਂ ਉਹ ਸਿਆਸਤ ਛੱਡ ਦੇਣਗੇ.
ਪੰਜਾਬ ਪੁਲਿਸ ਖਾਸਕਰ ਸਾਬਕਾ ਡੀ.ਜੀ.ਪੀ ਸਿਧਾਰਥ ਚਟੋਪਾਧਿਆਏ ਖਿਲਾਫ ਬੋਲਦਿਆਂ ਸੁਖਬੀਰ ਨੇ ਕਿਹਾ ਕਿ ਝੂਠਾ ਪਰਚਾ ਦਰਜ ਕਰਨ ਵਾਲੇ ਸਾਬਕਾ ਡੀ.ਜੀ.ਪੀ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ.ਇਸਦੇ ਨਾਲ ਪੰਜਾਬ ਚ ਦਰਜ ਕੀਤੇ ਜਾ ਰਹੇ ਸਿਆਸੀ ਕੇਸਾਂ ਦਾ ਪਰਦਾਫਾਸ਼ ਹੋ ਜਾਵੇਗਾ.ਸੁਖਬੀਰ ਨੇ ਇਲਜ਼ਾਮ ਲਗਾਇਆ ਕਿ ਰੇਤ ਮਾਮਲੇ ਚ ਫੰਸੇ ਚਰਨਜੀਤ ਚੰਨੀ,ਰੇਪ ਮਾਮਲੇ ਚ ਫੰਸੇ ਸਿਮਰਜੀਤ ਬੈਂਸ,ਕਾਂਗਰਸੀ ਨੇਤਾ ਅਤੇ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਕੇਸ ਦਰਜ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਜਦਕਿ ਸਾਰੀ ਫੋਰਸ ਅਤੇ ਸਰਕਾਰੀ ਅਮਲਾ ਅਕਾਲੀ ਦਲ ਦੇ ਨੇਤਾਵਾਂ ਮਗਰ ਪਿਆ ਹੈ.

ਅਕਾਲੀ ਦਲ ਪ੍ਰਧਾਨ ਨੇ ਸੱਤਾਧਾਰੀ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਪਿਛਲੇ ਸਾਲਾਂ ਚ ਹੋਈ ਬੇਅਦਬੀਆਂ ਚ ਕਾਂਗਰਸ ਪਾਰਟੀ ਦਾ ਹੱਥ ਹੈ.ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਖਰਾਬ ਕਰਕੇ ਕਾਂਗਰਸ ਪਾਰਟੀ ਨੇ ਇਸਦਾ ਸਿਆਸਾ ਲਾਹਾ ਲਿਆ ਹੈ.ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਲੈ ਕੇ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਜਿਸ ਪਾਰਟੀ ਚ ਰਹੇਗਾ ਉਸ ਪਾਰਟੀ ਦਾ ਬੁਰਾ ਹਾਲ ਕਰ ਦੇਵੇਗਾ.ਮੁਹੰਮਦ ਮੁਸਤਫਾ ਦੇ ਬਿਆਨ ‘ਤੇ ਸੁਖਬੀਰ ਇਕ ਵਾਰ ਫਿਰ ਭੜਕਦੇ ਨਜ਼ਰ ਅਆਏ.ਉਨ੍ਹਾਂ ਕਿਹਾ ਕਿ ਸੂਬੇ ਚ ਵੰਡ ਪਾਉਣ ਵਾਲੇ ਵਿਅਕਤੀ ਨੂੰ ਪੰਜਾਬ ਪੁਲਿਸ ਜਾਨਬੁੱਝ ਕੇ ਗ੍ਰਿਫਤਾਰ ਨਹੀਂ ਕਰ ਰਹੀ.

ਵਿਧਾਨ ਸਭਾ ਚੋਣਾ ਨੂੰ ਲੈ ਕੇ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਅਕਾਲੀ-ਬਸਪਾ ਗਠਜੋੜ ਪੰਜਾਬ ਚ 80 ਤੋਂ ਵੱਧ ਸੀਟਾਂ ਜਿੱਤ ਕੇ ਪੰਜਾਬ ਚ ਸਰਕਾਰ ਬਣਾਵੇਗਾ.ਇਸ ਦੌਰਾਨ ਸੁਖਬੀਰ ਨੇ ਐਲਾਨ ਕੀਤਾ ਕਿ ਜਿੱਤ ਹਾਸਲਿ ਕਰਨ ਉਪਰੰਤ ਉਹ ਆਪ ਹੀ ਸੀ.ਐੱਮ ਦੇ ਉਮੀਦਵਾਰ ਹੋਣਗੇ.ਸੁਪਰੀਮ ਕੋਰਟ ਵਲੋਂ ਮੁਫਤ ਖੋਰੀ ਵਾਲੇ ਐਲਾਨੇ ‘ਤੇ ਸਿਆਸੀ ਪਾਰਟੀਆਂ ਨੂੰ ਪਾਈ ਝਾੜ ਦਾ ਅਕਾਲੀ ਦਲ ਪ੍ਰਧਾਨ ਨੇ ਸਵਾਗਤ ਕੀਤਾ ਹੈ.