ਚੰਡੀਗੜ੍ਹ- ਮਨੀ ਲਾਂਡਰਿੰਗ ਕੇਸ ਚ ਜੇਲ੍ਹ ਚ ਗਏ ਵਿਧਾਇਕ ਸੁਖਪਾਲ ਖਹਿਰਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲਣ ਦੇ ਅਗਲੇ ਦਿਨ ਖਹਿਰਾ ਜੇਲ੍ਹ ਚੋਂ ਬਾਹਰ ਆ ਗਏ ਹਨ.ਬੇਲ ਦੇ ਆਰਡਰ ਆਉਣ ‘ਤੇ ਪਟਿਆਲਾ ਜੇਲ੍ਹ ਪ੍ਰਸ਼ਾਸਨ ਵਲੋਂ ਖਹਿਰਾ ਨੂੰ ਰਿਹਾ ਕਰ ਦਿੱਤਾ ਗਿਆ.ਖਹਿਰਾ ਰੈਗੁਲਰ ਬੇਲ ‘ਤੇ ਬਾਹਰ ਆ ਗਏ ਹਨ.
ਸੁਖਪਾਲ ਖਹਿਰਾ ਮੁਤਾਬਿਕ ਉਹ 31 ਜਨਵਰੀ ਨੂੰ ਭੁਲੱਥ ਹਲਕੇ ਦੇ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਭਰਣਗੇ.
ਇਸ ਤੋਂ ਪਹਿਲਾਂ ਜੇਲ੍ਹ ਚੋ ਬਾਹਰ ਆਏ ਖਹਿਰਾ ਨੇ ਆਮ ਆਦਮੀ ਪਾਰਟੀ ਖਿਲਾਫ ਰੱਜ਼ ਕੇ ਭੜਾਸ ਕੱਢੀ.ਸੁਖਪਾਲ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦੇ ਝੂਠ ਕਾਰਣ ਉਹ ਫਰਜ਼ੀ ਕੇਸਾਂ ਦਾ ਸਾਹਮਨਾ ਕਰ ਰਹੇ ਹਨ.ਦਵਿੰਦਰ ਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ ਵੀ ਖਹਿਰਾ ਨੇ ਕੇਜਰੀਵਾਲ ਨੂੰ ਖਰੀ ਖਰੀ ਸੁਣਾਈ.ਉਨ੍ਹਾਂ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਸਰਦਾਰ ਭੁੱਲਰ ਨੂੰ,ਜਿਸਦੀ ਤਬਿਅਤ ਠੀਕ ਨਹੀਂ ਹੈ,ਕੇਜਰੀਵਾਲ ਜਾਨਬੁੱਝ ਕੇ ਉਨ੍ਹਾਂ ਦੀ ਸਜ਼ਾ ਵਾਲੀ ਫਾਈਲ ‘ਤੇ ਸਾਈਨ ਨਹੀਂ ਕਰ ਰਹੇ ਹਨ.
ਇਸ ਤੋਂ ਇਲਾਵਾ ਖਹਿਰਾ ਖਿਲਾਫ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿੱਖਣ ਵਾਲੇ ਆਪਣੇ ਹੀ ਪਾਰਟੀ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ ਵੀ ਖਹਿਰਾ ਚੁੱਪ ਨਹੀਂ ਹੋਏ.ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਮੰਤਰੀ ਬਣ ਕੇ ਵੀ ਰਾਣਾ ਪਾਰਟੀ ਦਾ ਨੁਕਸਾਨ ਕਰ ਰਹੇ ਹਨ.