ਜਲੰਧਰ- ਮਨੀ ਲਾਂਡਰਿੰਗ ਮਾਮਲੇ ਚ ਗ੍ਰਿਫਤਾਰ ਕੀਤੇ ਗਏ ਸੀ.ਐੱਮ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਅੱਜ ਈ.ਡੀ. ਵਲੋਂ ਸਥਾਣਕ ਅਦਾਲਤ ਚ ਪੇਸ਼ ਕੀਤਾ ਗਿਆ.ਈ.ਡੀ ਦੇ ਵਕੀਲਾਂ ਵਲੋਂ ਅਦਾਲਤ ਤੋਂ ਹਨੀ ਦਾ ਰਿਮਾਂਡ ਮੰਗਿਆ ਗਿਆ.ਈ.ਡੀ ਦਾ ਤਰਕ ਸੀ ਕਿ ਪੈਸਿਆਂ ਦੀ ਬਰਾਮਦਗੀ ਨੂੰ ਲੈ ਕੇ ਹਨੀ ਵਲੋਂ ਅਜੇ ਤਕ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ ਹੈ.ਜਿਸ ਤੋ ਬਾਅਦ ਮਾਣਯੋਗ ਅਦਾਲਤ ਵਲੋਂ ਭੁਪਿੰਦਰ ਹਨੀ ਨੂੰ ਚਾਰ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ.
ਓਧਰ ਆਪਣੇ ਭਾਣਜੇ ਦੀ ਗ੍ਰਿਫਤਾਰੀ ਤੋਂ ਬਾਅਦ ਸੀ.ਅੇੱਮ ਚੰਨੀ ਦਾ ਵੀ ਪ੍ਰਤੀਕਰਮ ਆਇਆ ਹੈ.ਉਨ੍ਹਾਂ ਕਿਹਾ ਕਿ ਕਨੂੰਨ ਆਪਣਾ ਕੰਮ ਕਰ ਰਿਹਾ ਹੈ ੳਤੇ ਉਸਨੂੰ ਕਰਦੇ ਰਹਿਣਾ ਚਾਹੀਦਾ ਹੈ.