ਧੂਰੀ- ਜਿਵੇਂ ਕਿ ਪਹਿਲਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਸੀ.ਐੱਮ ਫੇਸ ਨਾ ਐਲਾਨੇ ਜਾਣ ਤੋਂ ਬਾਅਦ ਸਿੱਧੂ ਬੈਕਫੁੱਟ ‘ਤੇ ਜਾਂਦੇ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ.ਸੀ.ਐੱਮ ਚੰਨੀ ਖਿਲਾਫ ਸਿੱਧੂ ਦੇ ਪਰਿਵਾਰ ਵਲੋਂ ਹਮਲੇ ਬੋਲੇ ਜਾਣ ਤੋਂ ਬਾਅਦ ਹੁਣ ਨਵਜੋਤ ਸਿੱਧੂ ਨੇ ਚੁੱਪੀ ਵੱਟ ਲਈ ਹੈ,ਚੁੱਪੀ ਵੀ ਇਸ ਹੱਦ ਤੱਜ ਵੱਟੀ ਕਿ ਪ੍ਰਿਅੰਕਾ ਗਾਂਧੀ ਦੀ ਹਜ਼ੂਰੀ ‘ਚ ਧੂਰੀ ਰੈਲੀ ਦੀ ਸਟੇਜ ਤੋਂ ਸਿੱਧੂ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ.
ਸੁਨੀਲ ਜਾਖੜ ਦੀ ਸਪੀਚ ਖਤਮ ਹੋਣ ਉਪਰੰਤ ਜਦੋਂ ਸਟੇਕ ਤੋਂ ਬੱਬਰ ਸ਼ੇਰ ਅਆਖ ਕੇ ਸਿੱਧੂ ਨੂੰ ਬੋਲਣ ਲਈ ਸੱਦਾ ਦਿੱਤਾ ਗਿਆ ਤਾਂ ਕਾਂਗਰਸ ਪ੍ਰਧਾਨ ਨੇ ਹੱਥ ਜੋੜ ਕੇ ਇਨਕਾਰ ਕਰ ਦਿੱਤਾ.ਸਿੱਧੂ ਨੇ ਆਪਣੀ ਥਾਂ ‘ਤੇ ਸੀ.ਐੱਮ ਚੰਨੀ ਨੂੰ ਬੁਲਵਾਉਣ ਲਈ ਕਿਹਾ.ਮੰਚ ‘ਤੇ ਬੈਠੇ ਸਾਰੇ ਨੇਤਾ ਸਿੱਧੂ ਦੀ ਤਬੀਅਤ ਭਾਂਪ ਗਏ.ਕੌਮੀ ਬੁਲਾਰਾ ਅਲਕਾ ਲਾਂਬਾ ਨੇ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਸਿੱਧੂ ਟਸ ਤੋਂ ਮਸ ਨਾ ਹੋਏ.
ਗੱਲ ਇੱਥੇ ਹੀ ਖਤਮ ਨਹੀਂ ਹੋਈ.ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਜਦੋਂ ਆਪਣੀ ਤਕਰੀਰ ਸ਼ੁਰੂ ਕੀਤੀ ਤਾਂ ਉਸ ਚ ਸਿੱਧੂ ਦਾ ਜ਼ਿਕਰ ਨਹੀਂ ਕੀਤਾ ਗਿਆ.