ਜਲੰਧਰ- 14 ਫਰਵਰੀ ਨੂੰ ਜਲੰਧਰ ਵਿਖੇ ਭਾਰਤੀ ਜਨਤਾ ਪਾਰਟੀ ਵਲੋਂ ਕਰਵਾਈ ਗਈ ਰੈਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੁਰਾਣੇ ਭਾਈਵਾਲ ਅਕਾਲੀ ਦਲ ਅਤੇ ਉਸਦੇ ਮੁਖੀ ਬਾਦਲਾਂ ਨੂੰ ਇੱਕ ਮੇਹਣਾ ਮਾਰ ਗਏ ਸਨ.ਦਰਦ ਸੀ 2012 ਦੀ ਸਰਕਾਰ ਵੇਲੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨੋਰੰਜਨ ਕਾਲੀਆ ਨੂੰ ਡਿਪਟੀ ਸੀ.ਐੱਮ ਨਾ ਬਣਾਏ ਜਾਣ ਦਾ.ਮੋਦੀ ਦੀ ਗੱਲ ਸੁਣ ਕੇ ਸਰਦਾਰ ਬਾਦਲ ਸਮੇਤ ਪੰਜਾਬ ਦੇ ਤਮਾਮ ਸਿਆਸੀ ਧਿਰ ਹੈਰਾਨ ਰਹਿ ਗਏ ਸਨ.ਹਰ ਕੲੌ ਸੋਚ ਰਹਿਾ ਸੀ ਕਿ ਮੋਦੀ ਨੇ ਇਸ ਮੌਕੇ ‘ਤੇ ਆ ਕੇ ਇਹ ਗੱਲ ਸੁਣਾਈ ਕਿਉਂ ਅਤੇ ਇਸਦਾ ਹੁਣ ਫਾਇਦਾ ਵੀ ਕੀ ਜੱਦ ਕੀ ਗਠਜੋੜ ਤਾਂ ਟੁੱਟ ਚੁੱਕਾ ਹੈ.
ਪ੍ਰਧਾਨ ਮੰਤਰੀ ਮੋਦੀ ਆਪਣੇ ਸਿਆਸੀ ਦਾਅਪੇਚਾਂ ਦੇ ਮਾਹਿਰ ਹਨ.ਕੋਈ ਵੀ ਗੱਲ ਉੱਚੀ ਆਵਾਜ਼ ਅਤੇ ਉੱਚੇ ਮੰਚ ‘ਤੇ ਇੰਝ ਹੀ ਨਹੀਂ ਕਹਿ ਜਾਂਦੇ.ਪੰਜਾਬ ‘ਚ ਬਦਲਦੇ ਸਿਆਸੀ ਸਮੀਕਰਣਾ ਦੇ ਨਾਲ ਹੁਣ ਮੋਦੀ ਦਾ ਮੇਹਣਾ ਸਮਝ ਚ ਆਉਂਦਾ ਜਾਪ ਰਿਹਾ ਹੈ.
ਹਰ ਪਾਸੇ ਚਰਚਾ ਹੈ ਕਿ ਇਸ ਵਾਰ ਪੰਜਾਬ ਚ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਣ ਵਾਲਾ ਨਹੀਂ ਹੈ.ਜੋੜ ਤੋੜ ਦੀ ਸਰਕਾਰ ਦੀ ਸੰਬਾਵਨਾ ਹੀ ਜਤਾਈ ਜਾ ਰਹੀ ਹੈ.ਪੰਜਾਬ ਚ ਬਹੁਤ ਘੱਟ ਅਜਿਹੇ ਦਲ ਹਨ ਜੋਕਿ ਆਪਸ ਚ ਸਹਿਮਤੀ ਬਣਾ ਸਕਦੇ ਹਨ.ਚਰਚਾ ਹੈ ਕਿ ਨਾਖੁਣ ‘ਤੇ ਮਾਸ ਜੂੜ ਸਕਦੇ ਹਨ.ਗੱਲ ਮਜੀਠੀਆ ਨੇ ਤੋਰੀ ਸੀ ਤਾਂ ਫਿਰ ਅਮਿਤ ਸ਼ਾਹ ਨੇ ਇਸ ‘ਤੇ ਮੁਹਰ ਲਗਾ ਦਿੱਤੀ.
ਹੁਣ ਸਮਝ ਇਹ ਆ ਰਹਿਾ ਹੈ ਕਿ ਮੋਦੀ ਟੀਮ ਪਹਿਲਾਂ ਤੋਂ ਹੀ ਇਸ ਅੰਕੜਿਆਂ ਦੀ ਖੇਡ ਤੋਂ ਵਾਕਿਫ ਸੀ.ਉਨ੍ਹਾਂ ਨੂੰ ਪਤਾ ਸੀ ਕਿ ਪੰਜਾਬ ਚ ਸਰਕਾਰ ਬਨਾਉਣ ਲਈ ਅਕਾਲੀ ਦਲ ਨੂੰ ਉਨ੍ਹਾਂ ਦੇ ਸਾਥ ਦੀ ਲੋੜ ਪੈ ਸਕਦੀ ਹੈ.ਇਸ ਵਾਰ ਵੱਡੇ ਭਰਾ ਦੀ ਭੂਮਿਕਾ ਵਾਲੀ ਭਾਜਪਾ ਆਪਣਾ ਹੱਕ ਵੀ ਲੈ ਕੇ ਰਹੇਗੀ,ਫਿਰ ਚਾਹੇ 10 ਸੀਟਾਂ ਦੀ ਹੀ ਮਦਦ ਕਿਉਂ ਨਾ ਹੋਵੇ.
ਪਤਾ ਲੱਗਾ ਹੈ ਕਿ ਭਾਜਪਾ ਵਲੋਂ ਡੇਰੇਆਂ ਨਾਲ ਸੰਪਰਕ ਕਰਕੇ ਅਕਾਲੀ ਦਲ ਵੀ ਲੋਬਿੰਗ ਕੀਤੀ ਗਈ.ਸਿੱਖ ਬਹੁਲ ਹਲਕਿਆਂ ਚ ਤਕੜੀ ਦਾ ਸਾਥ ਦੇਣ ਦੀ ਗੱਲ ਡੇਰੇਆਂ ਨਾਲ ਭਾਜਪਾ ਨੇ ਸਿਰੇ ਚੜਾਈ.ਸੋ ਇਹ ਸਾਰੀ ਗੰਢਧੁੱਪ ਕਰਨ ਵਾਲੀ ਭਾਜਪਾ ਨੇ ਡਿਪਟੀ ਸੀਐੱਮ ਪੋਸਟ ਰੱਖਣ ਲਈ ਹੀ ਅਕਾਲੀ ਦਲ ਨੂੰ ਮੇਹਣਾ ਮਾਰਿਆ ਸੀ.ਬਹੁਜਨ ਸਮਾਜ ਪਾਰਟੀ ਵੀ ਡਿਪਟੀ ਸੀ.ਐੱਮਜ ਦਾ ਸੁਫਨਾ ਸੰਜੋਈ ਬੈਠੀ ਹੈ.ਸੋ ਕੋਈ ਵੱਡੀ ਗੱਲ ਨਹੀਂ ਹੋਵੇਗੀ ਕਿ ਖਿਚੜੀ ਵਾਲੀ ਸਰਕਾਰ ਚ ਦੋ ਦੋ ਡਿਪਟੀ ਸੀ.ਐੱਮ ਵੀ ਬਣ ਜਾਣ.