ਜਲੰਧਰ- ਸੀ.ਐੱਮ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਜਲੰਧਰ ਦੀ ਵਿਸ਼ੇਸ਼ ਅਦਾਲਤ ਨੇ 10 ਮਾਰਚ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ.ਮਨੀ ਲਾਂਡਰਿੰਗ ਮਾਮਲੇ ‘ਚ ਈ.ਡੀ ਵਲੋਂ ਗ੍ਰਿਫਤਾਰ ਕੀਤੇ ਗਏ ਭੁਪਿੰਦਰ ਹਨੀ ਨੂੰ ਹੁਣ ਜੇਲ੍ਹ ‘ਚ ਰਹਿਣਾ ਪਵੇਗਾ.ਜ਼ਿਕਰਯੋਗ ਹੈ ਕਿ ਈ.ਡੀ ਵਲੋਂ ਸੀ.ਐੱਮ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੇ ਘਰ ਰੇਡ ਕੀਤੀ ਗਈ ਸੀ.ਉਨ੍ਹਾਂ ਦੇ ਘਰੋਂ 10 ਕਰੋੜ ਦੀ ਨਕਦੀ ਸਮੇਤ ਹੋਰ ਕੀਮਤੀ ਸਮਾਨ ਬਰਾਮਦ ਕੀਤਾ ਗਿਆ ਸੀ.
ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸੀ.ਐੱਮ ਚੰਨੀ ਦੇ ਕਾਲੇ ਧੰਧਿਆਂ ਦੀ ਕਮਾਈ ਹਨੀ ਕਰਦਾ ਰਿਹਾ ਹੈ.ਅਫਸਰਾਂ ਦੀ ਬਦਲੀ ਤੋਂ ਲੈ ਕੇ ਰੇਤਾ ਦੇ ਕਾਰੋਬਾਰ ਚ ਚੰਨੀ ਪੈਸਾ ਕਮਾ ਰਹੇ ਹਨ.
ਓਧਰ ਦੂਜੇ ਪਾਸੇ ਰੋਡ ਰੇਜ ਦੇ ਮਾਮਲੇ ਚ ਨਵਜੋਤ ਸਿੱਧੂ ਨੂੰ ਰਾਹਤ ਮਿਲੀ ਹੈ.ਸੁਪਰੀਮ ਕੋਰਟ ਨੇ ਇਸ ਬਾਬਤ ਸੁਣਵਾਈ ਦੋ ਹਫਤੇ ਤੱਕ ਟਾਲ ਦਿੱਤੀ ਹੈ.