ਜਲੰਧਰ- ਜਿਵੇਂ ਕੀ ਟੀ.ਵੀ ਪੰਜਾਬ ਨੇ ਆਪਣੇ ਪਾਠਕਾਂ ਦਰਸ਼ਕਾਂ ਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ ਕਿ ਇਸ ਵਾਰ ਦੀਆਂ ਚੋਣਾਂ ਪਹਿਲਾਂ ਵਾਂਗ ਨਹੀਂ ਹੋਣਗੀਆਂ.ਕਾਰਣ,ਕਿਉਂਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਇੱਕਲੇ ਤੌਰ ਤੇ ਅਤੇ ਖਾਸਕਰ ਵੱਡੇ ਰੂਪ ਚ ਪੰਜਾਬ ਦੇ ਮੈਦਾਨ ਚ ਉਤਰ ਰਹੀ ਹੈ.ਗਠਬੰਧਨ ਚਾਹੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ ਦੇ ਨਾਲ ਹੈ ,ਪਰ ਭਾਜਪਾ ਬਤੌਰ ਮੁੱਖੀ ਪਾਰਟੀ ਹੀ ਮੈਦਾਨ ਚ ਹੈ.
ਭਾਰਤੀ ਜਨਤਾ ਪਾਰਟੀ ਦੇ ਚੋਣ ਲੜਨ ਦੇ ਤਰੀਕੇ ਅਤੇ ਸਰਕਾਰ ਬਨਾਉਣ ਦੇ ਤਰੀਕਿਆਂ ਤੋਂ ਕੋਣ ਵਾਕਿਫ ਨਹੀਂ.ਚੁਣਾਵੀਂ ਅੰਕੜਿਆਂ ਦੀ ਜੋੜ ਤੋੜ ਚ ਭਾਜਪਾ ਸੱਭ ਤੋਂ ਮਾਹਿਰ ਹੈ.ਇਹੋ ਕਾਰਣ ਹੈ ਕਿ ਟੀ.ਵੀ ਪੰਜਾਬ ਨੇ ਵੀ ਖਿਚੜੀ ਸਰਕਾਰ ਦੀਆਂ ਸੰਭਾਵਨਾਵਾਂ ਦੇ ਵਿਚਕਾਰ ਇਹ ਗੱਲ ਜਨਤਾ ਦੇ ਸਾਹਮਨੇ ਰੱਖੀ ਸੀ.ਹੁਣ ਪੰਜਾਬ ਲੋਕ ਕਾਂਗਰਸ ਦੇ ਮੁੱਖ ਬੁਲਾਰੇ ਪ੍ਰੀਤਪਾਲ ਸਿੰਘ ਨੇ ਟਵੀਟ ਕਰਕੇ ਸਾਡੀ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ.ਭਾਜਪਾ ਨੇ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਦੇ ਉਮੀਦਵਾਰਾਂ ‘ਤੇ ਨਜ਼ਰ ਰਖਨੀ ਸ਼ੁਰੂ ਕਰ ਦਿੱਤੀ ਹੈ.ਪਤਾ ਚਲਿਆ ਹੈ ਕਿ ਕਾਂਗਰਸ ਨੇ ਆਪਣੇ ਸੰਭਾਵਤ ਜੇਤੂ ਉਮੀਦਵਾਰਾਂ ਨੂੰ ਹੁਣੇ ਹੀ ਗਾਈਬ ਕਰ ਦਿੱਤਾ ਹੈ.ਪ੍ਰੀਤਪਾਲ ਸਿੰਘ ਮੁਤਾਬਿਕ ਕਾਂਗਰਸ ਨੇ ਆਪਣੇ ਨੇਤਾਵਾਂ ਨੂੰ ਰਾਜਸਥਾਨ ਭੇਜ ਦਿੱਤਾ ਹੈ.ਜਿੱਥੇ ਉਹ ਚੋਣ ਦੀ ਥਕਾਨ ਤਾਂ ਉਤਾਰ ਹੀ ਰਹੇ ਹਨ ਨਾਲ ਹੀ ਉਹ ਕਾਂਗਰਸ ਦੇ ਸੇਫ ਜੋਨ ਚ ਮਹਫੂਜ਼ ਹਨ.ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਪੰਜਾਬ ਚ ਸਰਕਾਰ ਬਨਾਉਣ ਲਈ ਭਾਰਤੀ ਜਨਤਾ ਪਾਰਟੀ ਕਾਂਗਰਸ ਦੇ ਵਿਧਾਇਕਾਂ ਨੂੰ ਆਪਣੇ ਖੇਮੇ ਚ ਸ਼ਾਮਿਲ ਕਰ ਸਕਦੀ ਹੈ.
ਕਾਂਗਰਸ ਪਾਰਟੀ ਵਲੋਂ ਚੰਡੀਗੜ੍ਹ ਚ ਬੈਠਕ ਕਰਕੇ ਇਸਦੀ ਰੂਪਰੇਖਾ ਤਿਆਰ ਕੀਤੀ ਗਈ ਸੀ.ਇਹ ਵੀ ਪਤਾ ਚਲਿਆ ਹੈ ਕਿ ਕਾਂਗਰਸ ਵਲੋਂ ਕਰਵਾਏ ਗਏ ਸਰਵੇ ਚ ਉਨ੍ਹਾਂ ਨੂੰ 40 ਤੋਂ 45 ਸੀਟਾਂ ਆ ਰਹੀਆਂ ਹਨ.ਜਿਸ ਨੂੰ ਬਚਾਏ ਰਖਣ ਲਈ ਇਹ ਕਵਾਇਦ ਕੀਤੀ ਜਾ ਰਹੀ ਹੈ.ਫਿਲਹਾਲ ਕਾਂਗਰਸ ਵਲੋਂ ਪ੍ਰੀਤਪਾਲ ਦੇ ਬਿਆਨ ‘ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ ਹੈ.