‘ਆਪ’ ਨੇ ਐਲਾਨੇ ਰਾਜ ਸਭਾ ਉਮੀਦਵਾਰ, ਭੱਜੀ ਵੀ ਜਾਣਗੇ ਰਾਜ ਸਭਾ

ਚੰਡੀਗੜ੍ਹ- ਪੰਜਾਬ ਦੀਆਂ ਖਾਲੀ ਹੋਈਆਂ ਪੰਜ ਰਾਜ ਸਭਾ ਸੀਟਾਂ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਆਪਣੇ ਪੰਜ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਡਾ,ਕ੍ਰਿਕੇਟਰ ਹਰਭਜਨ ਸਿੰਘ ਭੱਜੀ, ਅਸ਼ੋਕ ਮਿੱਤਲ ,ਸੰਦੀਪ ਪਾਠਕ ਅਤੇ ਸੰਜੀਵ ਅਰੋੜਾ ਨੂੰ ਅਰਵਿੰਦ ਕੇਜਰੀਵਾਲ ਵਲੋਂ ਰਾਜ ਸਭਾ ਭੇਜਿਆ ਜਾ ਰਿਹਾ ਹੈ ।ਸਾਰੇ ਮੈਂਬਰਾਂ ਨੇ ਅੱਜ ਪੰਜਾਬ ਵਿਧਾਨ ਸਭਾ ਚ ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਹਨ । 31 ਮਾਰਚ ਨੂੰ ਇਨ੍ਹਾਂ ਉਮੀਦਵਾਰਾਂ ਦਾ ਚੋਣ ਹੋਵੇਗੀ ।

ਇਸ ਤੋਂ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਵਲੋਂ ਕੁਲਤਾਰ ਸੰਧਵਾ ਨੂੰ ਸਪੀਕਰ ਚੁੱਣਿਆ ਗਿਆ । ਵਿਰੋਧੀ ਧਿਰਾਂ ਨੂੰ ਸੰਧਵਾ ਨੂੰ ਵਧਾਈ ਦੇ ਕੇ ਆਪਣਾ ਕੰਮ ਸਾਫਗੋਈ ਨਾਲ ਕਰਨ ਦੀ ਅਪੀਲ ਕੀਤੀ ਹੈ ।ਇਸ ਸੱਭ ਦੇ ਵਿਚਕਾਰ ਅਜੇ ਤੱਕ ਬੀਤੇ ਦਿਨੀ ਚੁਣੇ ਗਏ ਕੈਬਨਿਟ ਮੰਤਰੀਆਂ ਨੂੰ ਵਿਭਾਗ ਨਹੀਂ ਦਿੱਤੇ ਗਏ ਹਨ.

ਜੇ ਗੱਲ ਕਈਏ ਰਾਜ ਸਭਾ ਮੈਂਬਰਾਂ ਦੀ ਤਾਂ ਅਕਾਲੀ ਦਲ ਅਤੇ ਕਾਂਗਰਸ ਨੇ ਇਨ੍ਹਾਂ ਮੈਂਬਰਾਂ ਦਾ ਵਿਰੋਧ ਕੀਤਾ ਹੈ ।ਵਿਰੋਧੀਆਂ ਮੁਤਾਬਿਕ ਸੱਤਾਧਾਰੀ ‘ਆਪ’ ਵਲੋਂ ਪੰਜਾਬ ਤੋਂ ਬਾਹਰੀ ਵਿਅਕਤੀਆਂ ਨੂੰ ਪੰਜਾਬ ਦੇ ਕੋਟੇ ਚ ਰਾਜ ਸਭਾ ਭੇਜਿਆ ਜਾ ਰਿਹਾ ਹੈ ।ਸੁਖਪਾਲ ਖਹਿਰਾ ਅਤੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਵੋਟਿੰਗ ਦੌਰਾਨ ਅਤੇ ਵਿਧਾਨ ਸਭਾ ਚ ਉਹ ਇਸਦਾ ਵਿਰੋਧ ਕਰਣਗੇ ।