ਰਾਘਵ ਚੱਢਾ ਨੇ ਦਿੱਤਾ ਅਸਤੀਫਾ , ਹੋਇਆ ਮੰਜ਼ੂਰ

ਨਵੀਂ ਦਿੱਲੀ- ਪੰਜਾਬ ਦੀਆਂ ਚੋਣਾ ਚ ਆਮ ਆਦਮੀ ਪਾਰਟੀ ਨੂੰ ਪ੍ਰਚੰਡ ਜਿੱਤ ਦਵਾਉਣ ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਅਸਤੀਫਾ ਦੇ ਦਿੱਤਾ ਹੈ ।ਪਰ ਅਸਤੀਫਾ ਕਿਸੇ ਦਬਾਅ ਤੋਂ ਨਹੀਂ ਬਲਕਿ ਖੁਸ਼ੀ ਨਾਲ ਦਿੱਤਾ ਗਿਆ ਹੈ ।‘ਆਪ’ ਵਲੋਂ ਰਾਜ ਸਭਾ ਉਮੀਦਵਾਰ ਬਣੇ ਚੱਢਾ ਦਿੱਲੀ ਦੇ ਰਜਿੰਦਰ ਨਗਰ ਵਿਧਾਨ ਸਭਾ ਹਲਕੇ ਤੋਂ ‘ਆਪ’ ਦੇ ਵਿਧਾਇਕ ਹਨ ।ਰਾਜ ਸਭਾ ‘ਚ ਜਾਣ ਲਈ ਉਨ੍ਹਾਂ ਨੂੰ ਇਹ ਅਸਤੀਫਾ ਦੇਣਾ ਹੀ ਪੈਣਾ ਸੀ । ਹੁਣ 31 ਮਾਰਚ ਨੂੰ ਰਾਜ ਸਭਾ ਮੈਂਬਰਾਂ ਦੀ ਚੋਣ ਹੋਣੀ ਹੈ ਜੋਕਿ ਲਗਭਗ ਪੱਕੀ ਹੀ ਹੈ ।

ਭਾਰਤੀ ਸੰਵਿਧਾਨ ਮੁਤਾਬਿਕ ਕੋਈ ਵੀ ਸਿਆਸਤਦਾਨ ਕਿਸੇ ਇਕ ਅਹਿਮ ਅਹੁਦੇ ‘ਤੇ ਹੀ ਰਹਿ ਸਕਦਾ ਹੈ ।ਅਹੁਦੇ ਦੀ ਚੋਣ ਨੇਤਾ ਵਲੋਂ ਅਆਪ ਹੀ ਕਰਨ ਦਾ ਹੱਕ ਹੁੰਦਾ ਹੈ ।ਰਾਘਵ ਚੱਢਾ ਵਲੋਂ ਰਾਜ ਸਭਾ ਦੀਆ ਪੋੜੀਆਂ ਚੜ੍ਹਨ ਲਈ ਦਿੱਲੀ ਦੀ ਵਿਧਾਇਕੀ ਛੱਡੀ ਗਈ ਹੈ ।ਹੁਣ ਇੱਥੇ ਜਿਮਣੀ ਚੋਣ ਕਰਵਾਈ ਜਾਵੇਗੀ ।