ਪੰਜਾਬ ਨੇ ਰਚਿਆ ਇਤਿਹਾਸ, CSK ਨੂੰ ਹਰਾ ਕੇ ਬਣਿਆ ਨੰਬਰ-1

ਆਈਪੀਐਲ ਦੇ 15ਵੇਂ ਸੀਜ਼ਨ ਦਾ ਤੀਜਾ ਮੈਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਗਿਆ, ਜਿਸ ਵਿੱਚ ਪੰਜਾਬ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ। ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੇ ਜਿੱਤ ਦੇ ਨਾਲ ਇਤਿਹਾਸ ਰਚ ਦਿੱਤਾ ਹੈ। ਪੰਜਾਬ ਦੀ ਟੀਮ 200 ਤੋਂ ਵੱਧ ਦੌੜਾਂ ਦਾ ਪਿੱਛਾ ਕਰਦਿਆਂ ਸਭ ਤੋਂ ਵੱਧ ਵਾਰ ਜਿੱਤਣ ਵਾਲੀ ਟੀਮ ਬਣ ਗਈ ਹੈ।

ਪੰਜਾਬ ਨੇ ਚੌਥੀ ਵਾਰ 200+ ਦਾ ਟੀਚਾ ਹਾਸਲ ਕੀਤਾ
ਇਹ ਚੌਥੀ ਵਾਰ ਸੀ ਜਦੋਂ ਪੰਜਾਬ ਨੇ ਇੰਨਾ ਵੱਡਾ ਟੀਚਾ ਹਾਸਲ ਕੀਤਾ ਹੈ। ਇਸ ਨਾਲ ਉਸ ਨੇ 200 ਤੋਂ ਵੱਧ ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਤਿੰਨ ਵਾਰ ਜਿੱਤ ਦਰਜ ਕਰਨ ਵਾਲੇ ਚੇਨਈ ਸੁਪਰ ਕਿੰਗਜ਼ ਦਾ ਰਿਕਾਰਡ ਤੋੜ ਦਿੱਤਾ ਹੈ।

ਫਾਫ ਡੂ ਪਲੇਸਿਸ ਦੀ ਜ਼ਬਰਦਸਤ ਬੱਲੇਬਾਜ਼ੀ, ਆਰਸੀਬੀ ਨੇ ਵੱਡਾ ਸਕੋਰ ਬਣਾਇਆ
ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਆਰਸੀਬੀ ਨੇ ਨਿਰਧਾਰਤ ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ’ਤੇ 205 ਦੌੜਾਂ ਬਣਾਈਆਂ। ਸਲਾਮੀ ਜੋੜੀ ਨੇ ਆਰਸੀਬੀ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਕਪਤਾਨ ਫਾਫ ਡੂ ਪਲੇਸਿਸ ਅਤੇ ਅਨੁਜ ਰਾਵਤ ਵਿਚਾਲੇ ਪਹਿਲਾਂ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ। ਅਨੁਜ 21 ਦੌੜਾਂ ਬਣਾ ਕੇ ਆਊਟ ਹੋ ਗਏ।

ਇਸ ਤੋਂ ਬਾਅਦ ਫਾਫ ਡੂ ਪਲੇਸਿਸ ਨੇ ਵਿਰਾਟ ਕੋਹਲੀ ਨਾਲ ਦੂਜੀ ਵਿਕਟ ਲਈ 118 ਦੌੜਾਂ ਦੀ ਸਾਂਝੇਦਾਰੀ ਕੀਤੀ। ਡੂ ਪਲੇਸਿਸ ਨੇ 57 ਗੇਂਦਾਂ ‘ਚ 7 ਛੱਕਿਆਂ ਅਤੇ 3 ਚੌਕਿਆਂ ਦੀ ਮਦਦ ਨਾਲ 88 ਦੌੜਾਂ ਬਣਾਈਆਂ, ਜਦਕਿ ਵਿਰਾਟ ਕੋਹਲੀ 29 ਗੇਂਦਾਂ ‘ਤੇ 41 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਦੇ ਨਾਲ ਹੀ ਦਿਨੇਸ਼ ਕਾਰਤਿਕ ਨੇ 14 ਗੇਂਦਾਂ ‘ਤੇ 32 ਦੌੜਾਂ ਦੀ ਅਜੇਤੂ ਪਾਰੀ ਖੇਡੀ। ਵਿਰੋਧੀ ਟੀਮ ਦੀ ਤਰਫੋਂ ਅਰਸ਼ਦੀਪ ਸਿੰਘ ਅਤੇ ਰਾਹੁਲ ਚਾਹਰ ਨੇ 1-1 ਦਾ ਸ਼ਿਕਾਰ ਕੀਤਾ।

ਪੰਜਾਬ ਨੇ 6 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ
ਜਵਾਬ ਵਿੱਚ ਪੰਜਾਬ ਨੇ 1 ਓਵਰ ਬਾਕੀ ਰਹਿੰਦਿਆਂ ਜਿੱਤ ਹਾਸਲ ਕਰ ਲਈ। ਮਯੰਕ ਅਗਰਵਾਲ ਅਤੇ ਸ਼ਿਖਰ ਧਵਨ ਨੇ ਪੰਜਾਬ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਦੋਵਾਂ ਵਿਚਾਲੇ ਪਹਿਲੀ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਹੋਈ। ਅਗਰਵਾਲ 32 ਦੌੜਾਂ ਬਣਾ ਕੇ ਆਊਟ ਹੋ ਗਏ।

ਓਡੇਨ ਸਮਿਥ ਨੇ ਧਮਾਕੇਦਾਰ ਪਾਰੀ ਖੇਡੀ
ਉਨ੍ਹਾਂ ਤੋਂ ਬਾਅਦ ਸ਼ਿਖਰ ਧਵਨ ਅਤੇ ਭਾਨੁਕਾ ਰਾਜਪਕਸ਼ੇ ਨੇ 43-43 ਦੌੜਾਂ ਦੀ ਪਾਰੀ ਖੇਡੀ। ਟੀਮ 156 ਦੇ ਸਕੋਰ ਤੱਕ 5 ਵਿਕਟਾਂ ਗੁਆ ਚੁੱਕੀ ਸੀ। ਇੱਥੋਂ ਸ਼ਾਹਰੁਖ ਖਾਨ (24) ਨੇ ਓਡੇਨ ਸਮਿਥ ਨਾਲ ਛੇਵੇਂ ਵਿਕਟ ਲਈ 52 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦਿਵਾਈ। ਸਮਿਥ ਨੇ ਸਿਰਫ਼ 8 ਗੇਂਦਾਂ ‘ਚ ਨਾਬਾਦ 25 ਦੌੜਾਂ ਬਣਾਈਆਂ। ਵਿਰੋਧੀ ਟੀਮ ਵੱਲੋਂ ਮੁਹੰਮਦ ਸਿਰਾਜ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।