ਹੁਣ ਕੇਂਦਰ ਨੇ ਰੋਕੀ ਪੰਜਾਬ ਦੀ ਬਿਜਲੀ ਸਪਲਾਈ

ਚੰਡੀਗੜ੍ਹ- ਗਰਮੀਆਂ ਦੀ ਆਮਦ ਦੇ ਨਾਲ ਹੀ ਕੇਂਦਰ ਸਰਕਾਰ ਨੇ ਵੀ ਗਰਮੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ ।ਕੇਂਦਰ ਸਰਕਾਰ ਨੇ ਪੰਜਾਬ ਨੂੰ ਕੇਂਦਰੀ ਪੂਲ ਤੋਂ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਰੋਕ ਦਿੱਤੀ ਹੈ । ਪੰਜਾਬ ਦੇ ਬਦਲੇ ਹਰਿਆਣਾ ਨੂੰ ਸਪਲਾਈ ਜਾਰੀ ਕਰ ਦਿੱਤੀ ਗਈ ਹੈ ।

ਕੇਂਦਰੀ ਪੂਲ ਨੇ ਪੰਜਾਬ ਨੂੰ ਬਿਜਲੀ ਦਾ ਜ਼ਬਰਦਸਤ ਝਟਕਾ ਦਿੱਤਾ ਹੈ ।ਜਦਕਿ ਪੰਜਾਬ ਨੇ ਪਹਿਲਾਂ ਹੀ ਆਪਣੇ ਹਿੱਸੇ ਨੂੰ ਲੈ ਕੇ ਕੇਂਦਰ ਦੇ ਅੱਗੇ ਆਪਣੀ ਮੰਗ ਰੱਖੀ ਸੀ ।ਪਾਵਰ ਕਮੇਟੀ ਨੇ 24 ਮਾਰਚ ਨੂੰ ਪੱਤਰ ਜਾਰੀ ਕਰਕੇ ਅਣਐਲੋਕੇਟਿਡ ਪੂਲ ਚੋਂ ਪੰਜਾਬ ਲਈ 600 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਦੇਣ ਦੀ ਸਿਫਾਰਿਸ਼ ਕੀਤੀ ਸੀ ,ਪਰ ਕੇਂਦਰ ਨੇ ਇਸ ਸਿਫਾਰਿਸ਼ ਨੂੰ ਰੱਦ ਕਰਦਿਆਂ ਗੁਆਂਢੀ ਸੂਬੇ ਹਰਿਆਣਾ ਨੂੰ ਪਹਿਲ ਦੇ ਦਿੱਤੀ ।

ਤੁਹਾਨੂੰ ਦੱਸ ਦੲਇੇ ਕਿ ਬਹੁਤ ਸਾਰੇ ਸੂਬੇ ਆਪਣੇ ਹਿੱਸੇ ਦੀ ਬਿਜਲੀ ਛੱਡ ਦਿੰਦੇ ਹਨ ,ਜਿਨ੍ਹਾਂ ਦੀ ਬਿਜਲੀ ਅਣਐਲੋਕੇਟਿਡ ਪੂਲ ਚ ਇਕੱਠੀ ਹੋ ਜਾਂਦੀ ਹੈ ।ਗਰਮੀ ਦੇ ਸਿਜ਼ਨ ਚ ਡਿਮਾਂਡ ਵੱਧਣ ਨਾਲ ਸੂਬੇ ਇਸੇ ਪੂਲ ਤੋਂ ਸਪਲਾਈ ਦੀ ਮੰਘ ਕਰਦੇ ਹਨ ।ਬਿਜਲੀ ਮੰਤਰਾਲਾ ਹਰ ਸਾਲ ਇਸੇ ਪੂਲ ਚੋਂ ਹੀ ਸੂਬਿਆਂ ਨੂੰ ਸਪਲਾਈ ਕਰਦਾ ਹੈ ।