ਸ਼ਿਖਰ ਧਵਨ ਨੇ ਟੀ-20 ਫਾਰਮੈਟ ‘ਚ ਰਚਿਆ ਇਤਿਹਾਸ, ਇਸ ਮਾਮਲੇ ‘ਚ ਬਣੇ ਪਹਿਲੇ ਭਾਰਤੀ

ਸ਼ਿਖਰ ਧਵਨ ਨੇ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਗੁਜਰਾਤ ਟਾਈਟਨਸ ਖਿਲਾਫ 30 ਗੇਂਦਾਂ ‘ਚ 35 ਦੌੜਾਂ ਬਣਾਈਆਂ। ਧਵਨ ਦੀ ਪਾਰੀ ‘ਚ 4 ਚੌਕੇ ਸ਼ਾਮਲ ਸਨ, ਜਿਸ ਨਾਲ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ ਹੈ। ਸ਼ਿਖਰ ਧਵਨ ਟੀ-20 ਫਾਰਮੈਟ ‘ਚ 1000 ਚੌਕੇ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਇਸ ਦੇ ਨਾਲ ਹੀ ਉਹ ਗਲੋਬਲ ਪੱਧਰ ‘ਤੇ ਅਜਿਹਾ ਕਰਨ ਵਾਲਾ ਪੰਜਵਾਂ ਬੱਲੇਬਾਜ਼ ਹੈ ਇਹ ਵੀ ਪੜ੍ਹੋ – ਵਿਕਟਾਂ ਗੁਆਉਣ ਦੇ ‘ਪੈਟਰਨ’ ਦੀ ਸਮੱਸਿਆ ਨੂੰ ਹੱਲ ਕਰਨ ਦੀ ਲੋੜ: ਡੀਸੀ ਕੈਪਟਨ ਰਿਸ਼ਭ ਪੰਤ

ਇਸ ਸੂਚੀ ‘ਚ ਕ੍ਰਿਸ ਗੇਲ ਦਾ ਨਾਂ ਸਭ ਤੋਂ ਉੱਪਰ ਹੈ, ਜਿਸ ਨੇ ਟੀ-20 ਕ੍ਰਿਕਟ ‘ਚ ਕੁੱਲ 1132 ਚੌਕੇ ਲਗਾਏ ਹਨ, ਜਦਕਿ ਐਲੇਕਸ ਹੇਲਸ 1054 ਚੌਕੇ ਲਗਾ ਕੇ ਦੂਜੇ ਸਥਾਨ ‘ਤੇ ਹਨ। ਆਸਟਰੇਲੀਆ ਦੇ ਬੱਲੇਬਾਜ਼ ਡੇਵਿਡ ਵਾਰਨਰ ਦੇ ਨਾਂ 1005 ਚੌਕੇ ਹਨ ਜਦਕਿ ਚੌਥੇ ਨੰਬਰ ਦੇ ਆਰੋਨ ਫਿੰਚ ਨੇ 1004 ਚੌਕੇ ਲਾਏ ਹਨ। ਸ਼ਿਖਰ ਧਵਨ ਇਸ ਸੂਚੀ ‘ਚ ਪੰਜਵੇਂ ਸਥਾਨ ‘ਤੇ ਮੌਜੂਦ ਹਨ।

ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਚੌਕੇ ਲਗਾਉਣ ਵਾਲੇ ਚੋਟੀ ਦੇ 5 ਬੱਲੇਬਾਜ਼:
ਕ੍ਰਿਸ ਗੇਲ – 1132 ਚੌਕੇ
ਐਲੇਕਸ ਹੇਲਸ – 1054 ਚੌਕੇ

ਡੇਵਿਡ ਵਾਰਨਰ – 1005 ਚੌਕੇ

ਆਰੋਨ ਫਿੰਚ – 1004 ਚੌਕੇ

ਸ਼ਿਖਰ ਧਵਨ – 1001 ਚੌਕੇ

ਪੰਜਾਬ ਨੇ ਵੱਡਾ ਸਕੋਰ ਬਣਾਇਆ
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਕਿੰਗਜ਼ ਨੇ 9 ਵਿਕਟਾਂ ਦੇ ਨੁਕਸਾਨ ‘ਤੇ 189 ਦੌੜਾਂ ਬਣਾਈਆਂ। ਪੰਜਾਬ ਲਈ ਲਿਆਮ ਲਿਵਿੰਗਸਟੋਨ ਨੇ 27 ਗੇਂਦਾਂ ‘ਤੇ 64 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ, ਜਦਕਿ ਜਿਤੇਸ਼ ਸ਼ਰਮਾ ਨੇ 23 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਰਾਹੁਲ ਚਾਹਰ ਨੇ ਟੀਮ ਦੇ ਖਾਤੇ ‘ਚ 22 ਦੌੜਾਂ ਦਾ ਯੋਗਦਾਨ ਪਾਇਆ। ਵਿਰੋਧੀ ਟੀਮ ਵੱਲੋਂ ਰਾਸ਼ਿਦ ਖਾਨ ਨੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਦਰਸ਼ਨ ਨਲਕੰਦੇ ਨੇ 2 ਵਿਕਟਾਂ ਹਾਸਲ ਕੀਤੀਆਂ।