ਜਲੰਧਰ- ਬੀਤੇ ਦਿਨੀ ਪੰਜਾਬ ਦੇ ਅਫਸਰਾਂ ਦੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਈ ਬੈਠਕ ਨੂੰ ਲੈ ਪੰਜਾਬ ਦੇ ਸੀ.ਐੱਮ ਭਗਵੰਤ ਮਾਨ ਦਾ ਬਿਆਨ ਸਾਹਮਨੇ ਆਇਆ ਹੈ ।ਸੀ.ਐੱਮ ਦਾ ਕਹਿਣਾ ਹੈ ਕਿ ਅਫਸਰ ਉਨ੍ਹਾਂ ਦੇ ਕਹਿਣ ‘ਤੇ ਹੀ ਦਿੱਲੀ ਗਏ ਸੀ ।ਜਿਨ੍ਹਾਂ ਨੂੰ ਟ੍ਰੇਨਿੰਗ ਦੇਣ ਲਈ ਕੇਜਰੀਵਾਲ ਨਾਲ ਖਾਸ ਮੁਲਾਕਾਤ ਕਰਵਾਈ ਗਈ ਹੈ ।ਸੀ.ਐੱਮ ਮਾਨ ਮੁਤਾਬਿਕ ਉਹ ੳੱਗੇ ਵੀ ਪੰਜਾਬ ਦੇ ਨੇਤਾਵਾਂ ਨੂੰ ਸਿਖਲਾਈ ਲਈ ਦਿੱਲੀ ਭੇਜਦੇ ਰਹਿਣਗੇ । ਜ਼ਿਕਰਯੋਗ ਹੈ ਕਿ ਪੰਜਾਬ ਦੇ ਅਫਸਰਾਂ ਨੂੰ ਦਿੱਲੀ ਤਲਬ ਕਰ ਕੇਜਰੀਵਾਲ ਅਤੇ ਹੋਰ ਨੇਤਾਵਾਂ ਨਾਲ ਕੀਤੀ ਗਈ ਬੈਠਕ ਦਾ ਪੰਜਾਬ ਦੀ ਸਿਆਸੀ ਧਿਰਾਂ ਵਲੋਂ ਵਿਰੋਧ ਕੀਤਾ ਗਿਆ ਸੀ ।ਇਲਜ਼ਾਮ ਲਗਾਏ ਸਨ ਕਿ ਅਰਵਿੰਦ ਕੇਜਰੀਵਾਲ ਰਿਮੋਟ ਨਾਲ ਪੰਜਾਬ ਦੀ ਸਰਕਾਰ ਚਲਾ ਰਹੇ ਹਨ ।
300 ਯੂਨਿਟ ਬਿਜਲੀ ਮੁਫਤ ਕਰਨ ਨੂੰ ਲੈ ਕੇ ਬੀਤੇ ਦਿਨੀ ਦਿੱਲੀ ਚ ਮੁੱਖ ਮੰਤਰੀ ਕੇਜਰੀਵਾਲ ਵਲੋਂ ਪੰਜਾਬ ਦੇ ਅਫਸਰਾਂ ਨਾਲ ਕੀਤੀ ਬੈਠਕ ਵਾਲੇ ਵਿਵਾਦ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਪੀ ਤੋੜੀ ਹੈ ।ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਖਲਾਈ ਲਈ ਅਫਸਰਾਂ ਦੀ ਟੀਮ ਕੇਜਰੀਵਾਲ ਹੋਰਾਂ ਕੋਲ ਭੇਜੀ ਸੀ ।ਸੀ.ਐੱਮ ਮਾਨ ਮੁਤਾਬਿਕ ਪਹਿਲਾਂ ਵੀ ਪੰਜਾਬ ਦੀ ਅਫਸਰਸ਼ਾਹੀ ਟ੍ਰੇਨਿੰਗ ਲਈ ਦੂਜੇ ਸੂਬਿਆਂ ਅਤੇ ਦੇਸ਼ਾਂ ਚ ਜਾਂਦੀ ਰਹੀ ਹੈ ।ਇਸ ਵਾਰ ਉਨ੍ਹਾਂ ਨੇ ਜੇ ਦਿੱਲੀ ਦੀ ਸਰਕਾਰ ਕੋਲ ਭੇਜ ਦਿੱਤਾ ਤਾਂ ਵਿਰੋਧੀ ਧਿਰਾਂ ਨੂੰ ਇਤਰਾਜ਼ ਕਿਉਂ ਹੋ ਰਿਹਾ ਹੈ ।ਜ਼ਿਕਰਯੋਗ ਹੈ ਕਿ ਦਿੱਲੀ ਚ ਮੁੱਖ ਮੰਤਰੀ ਮਾਨ ਦੀ ਗੈਰਮੌਜੂਦਗੀ ਚ ਪੰਜਾਬ ਦੇ ਅਫਸਰਾਂ ਦੀ ਕੇਜਰੀਵਾਲ ,ਸੰਤੇਦਰ ਜੈਨ ਅਤੇ ਰਾਘਵ ਚੱਢਾ ਨਾਲ ਬੈਠਕ ਹੋਈ ਸੀ ।
ਚਰਚਾ ਸੀ ਕਿ ਬੈਠਕ ਤੋਂ ਬਾਅਦ ਪੰਜਾਬ ਚ ਮੁਫਤ ਬਿਜਲੀ ਦਾ ਐਲਾਨ ਹੋ ਜਾਵੇਗਾ ।ਪਰ ਅਜਿਹਾ ਕੁੱਝ ਨਹੀਂ ਹੋਇਆ । ਹੁਣ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇਸ ਬਾਬਤ 16 ਅਪ੍ਰੈਲ ਨੂੰ ਖੁਸ਼ਖਬਰੀ ਸੁਣਾ ਦਿੱਤੀ ਜਾਵੇਗੀ ।ਇਸਤੋਂ ਪਹਿਲਾਂ ਡਾ.ਬੀ ਆਰ ਅੰਬੇਦਰ ਜੀ ਦੇ ਜਨਮ ਦਿਵਸ ‘ਤੇ ਅਯੋਜਿਤ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆਂ ਸੀ.ਐੱਮ ਮਾਨ ਨੇ ਜਲੰਧਰ ਸ਼ਹਿਰ ਨੂੰ ਸਪੋਰਟਸ ਹੱਬ ਬਨਾਉਣ ਦਾ ਐਲਾਨ ਕੀਤਾ ।ਉਨ੍ਹਾਂ ਕਿਹਾ ਕਿ ਜਲੰਧਰ ਚ ਸਪੋਰਟਸ ਯੂਨਿਵਰਸਿਟੀ ਵੀ ਬਣਾਈ ਜਾਵੇਗੀ ।