ਖੁਸ਼ਖਬਰੀ : ਪੰਜਾਬ ਦੀਆਂ ਮਹਿਲਾਵਾਂ ਨੂੰ ਜਲਦ ਮਿਲਣਗੇ ਇਕ ਹਜ਼ਾਰ ਰੁਪਏ

ਫਤਿਹਗੜ੍ਹ ਸਾਹਿਬ – 600 ਯੂਨਿਟ ਮੁਫਤ ਬਿਜਲੀ ਤੋਂ ਬਾਅਦ ਪੰਜਾਬ ਦੀ ‘ਆਪ’ ਸਰਕਾਰ ਹੁਣ ਅਗਲੀ ਅਤੇ ਅਹਿਮ ਗਾਰੰਟੀ ਪੂਰੀ ਕਰਨ ਜਾ ਰਹੀ ਹੈ । ਸਰਕਾਰ ਹੁਣ ਪੰਜਾਬ ਦੀਆਂ ਔਰਤਾਂ ਦੇ ਖਾਤੇ ਚ ਇਕ ਹਜ਼ਾਰ ਮਹੀਨਾ ਦੇਣ ਜਾ ਰਹੀ ਹੈ । ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸਦੀ ਪੂਸ਼ਟੀ ਕੀਤੀ ਹੈ ।ਬਲਜੀਤ ਕੌਰ ਦਾ ਕਹਿਣਾ ਹੈ ਕਿ ਸਰਕਾਰ ਜਨਤਾ ਨੂੰ ਕੀਤੇ ਵਾਅਦੇ ਪੂਰੇ ਕਰਨ ਲਈ ਯਤਨਬੱਧ ਹੈ । ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੀ ਜਨਤਾ ਨੂੰ ਜੋ ਵਾਅਦੇ ਕੀਤੇ ਗਏ ਹਨ , ਉਹ ਸਾਰੇ ਵਾਅਦੇ ਗਾਰੰਟੀਆਂ ਹੌਲੀ ਹੌਲੀ ਪੂਰੇ ਕਰ ਲਏ ਜਾਣਗੇ ।

ਮੀਡੀਆ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ਚ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਇਕ ਹਜ਼ਾਰ ਮਹੀਨਾ ਦੇਣ ਦੇ ਸਬੰਧ ਚ ਕੰਮ ਕਰ ਰਹੀ ਹੈ । ਕਰੀਬ ਦੋ ਮਹੀਨੇ ਤੱਕ ਇਸ ਨੂੰ ਪੂਰਾ ਕਰ ਲਿਆ ਜਾਵੇਗਾ । ਬਜ਼ਟ ਦੌਰਾਨ ਇਸ ‘ਤੇ ਮੁਹਰ ਲਗਾ ਦਿੱਤੀ ਜਾਵੇਗੀ ।ਡਾ ਬਲਜੀਤ ਕੌਰ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀਆਂ ਮਹਿਲਾਵਾਂ ਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ । ਮਹਿਲਾਵਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਸ ਸਕੀਮ ਨਾਲ ਘਰ ਦੇ ਬਜਟ ਚ ਬਹੁਤ ਮਦਦ ਮਿਲੇਗੀ ।

ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ‘ਆਪ’ ਸਰਕਾਰ ਮਹਿਲਾਵਾਂ ਦੇ ਅਧਿਕਾਰਾਂ ਨੂੰ ਲੈ ਕੇ ਕੰਮ ਕਰ ਰਹੀ ਹੈ । ਮਹਿਲਾਵਾਂ ਦੇ ਹੱਕ ਚ ਕਨੂੰਨਾ ਨੂੰ ਸਖਤ ਬਨਾਉਣ ਦੇ ਨਾਲ ਮਹਿਲਾਵਾਂ ਨੂੰ ਸਸ਼ਕਤ ਕਰਨ ਲਈ ਵੀ ਮਾਨ ਸਰਕਾਰ ਪੂਰੇ ਉਪਰਾਲੇ ਕਰ ਰਹੀ ਹੈ । ਤਹਾਨੂੰ ਦੱਸ ਦਈਏ ਕਿ ਗਾਰੰਟੀਆਂ ਨੂੰ ਲੈ ਕੇ ਸੀ.ਐੱਮ ਭਗਵੰਤ ਮਾਨ ਵੀ ਕਹਿ ਚੁੱਕੇ ਹਨ ਕਿ ਜਨਤਾ ਨੂੰ ਹਰੇਕ ਸੂਵਿਧਾ ਦਿੱਤੀ ਜਾਵੇਗੀ । ਉਨ੍ਹਾਂ ਨੇ ਜਨਤਾ ਤੋਂ ਸਮੇਂ ਦੀ ਮੰਗ ਕੀਤੀ ਹੈ ।