ਬਜਟ ‘ਤੇ ਸਲਾਹਾਂ ਮੰਗਣ ਵਾਲੇ ਭਗਵੰਤ ਮਾਨ ਰਾਜ ਸਭਾ ਮੈਬਰਾਂ ਵੇਲੇ ਕਿਉਂ ਹੋਏ ਚੁੱਪ – ਸੁਖਪਾਲ ਖਹਿਰਾ

ਜਲੰਧਰ- ਭੁੱਲਥ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਦੀ ‘ਆਪ’ ਸਰਕਾਰ ਦੀ ਕਾਰਗੁਜਾਰੀ ‘ਤੇ ਸਵਾਲ ਚੁੱਕੇ ਹਨ ।ਸੀ.ਐੱਮ ਭਗਵੰਤ ਮਾਨ ਵਲੋਂ ਇਸ਼ਤਿਹਾਰਾਂ ਅਤੇ ਹੋਰ ਮਾਧਮਾਂ ਰਾਹੀਂ ਪੰਜਾਬ ਦੀ ਜਨਤਾ ਤੋਂ ਸੂਬੇ ਦੇ ਬਜਟ ਬਾਰੇ ਸਲਾਹ ਮੰਗੀ ਹੈ ।ਖਹਿਰਾ ਨੇ ਭਗਵੰਤ ਮਾਨ ਦੇ ਇਸ ਫੈਸਲੇ ਨੂੰ ਸਿਆਸੀ ਡ੍ਰਾਮਾ ਕਿਹਾ ਹੈ । ਖਹਿਰਾ ਮੁਤਾਬਿਕ ਸੂਬੇ ਦਾ ਬਜਟ ਮਾਹਿਰ ਲੋਕ ਬਨਾਉਂਦੇ ਹਨ । ਅਜਿਹਾ ਕੰਮ ਹਰ ਕਿਸੇ ਦੇ ਵੱਸ ਦਾ ਨਹੀਂ ਹੈ ।ਕੇਜਰੀਵਾਲ ਵਾਲਾ ਸ਼ਗੂਫਾ ਛੱਡ ਕੇ ਮਾਨ ਸਰਕਾਰ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ । ਖਹਿਰਾ ਦਾ ਕਹਿਣਾ ਹੈ ਕਿ ਜੇਕਰ ਲੋਕਾਂ ਦਾ ਰਾਇ ਹੀ ਲੈਣੀ ਸੀ ਤਾਂ ਪੰਜਾਬ ਦੇ ਕੋਟੇ ਤੋਂ ਰਾਜ ਸਭਾ ਭੇਜੇ ਗਏ ਪੰਜ ਮੈਂਬਰਾਂ ਬਾਰੇ ਮੰਗ ਲੈਂਦੇ ।ਕੇਜਰੀਵਾਲ ਦੀ ਕਠਪੁਤਲੀ ਬਣ ਕੇ ਭਗਵੰਤ ਮਾਨ ਅਹਿਮ ਮੁੱਦੇ ਜਨਤਾ ਤੋਂ ਦੂਰ ਕਰ ਰਹੇ ਹਨ ।

ਇਸਦੇ ਨਾਲ ਸੂਬਾ ਸਰਕਾਰ ਵਲੋਂ ਕੱਢੀਆਂ ਗਈਆਂ 25 ਹਜ਼ਾਰ ਨੌਕਰੀਆਂ ‘ਤੇ ਕਾਂਗਰਸੀ ਵਿਧਾਇਕ ਖਹਿਰਾ ਨੇ ਸਰਕਾਰ ਨੂੰਝ ਅਹਿਮ ਅਪੀਲ ਕੀਤੀ ਹੈ । ਖਹਿਰਾ ਦਾ ਕਹਿਣਾ ਹੈ ਕਿ ਇਨ੍ਹਾਂ ਨੌਕਰੀਆਂ ਦਾ ਹੱਕਦਾਰ ਸਿਰਫ ਪੰਜਾਬ ਦਾ ਨੌਜਵਾਨ ਹੀ ਹੋਣਾ ਚਾਹੀਦਾ ਹੈ ।ਬਾਹਰੀ ਸੂਬੇ ਤੋਂ ਆਏ ਕਿਸੇ ਵੀ ਬਿਨੈਕਾਰ ਨੂੰ ਰੁਜ਼ਗਾਰ ਦੇਣ ਤੋਂ ਗੁਰੇਜ਼ ਕੀਤਾ ਜਾਵੇ ।ਉਨ੍ਹਾਂ ਕਿਹਾ ਕਿ ਸੂਬੇ ਚ ਬੇਰੁਜ਼ਗਾਰੀ ਵੱਧ ਰਹੀ ਹੈ ਜਦਕਿ ਪੰਜਾਬ ਦਾ ਹੀ ਜੰਮਪਲ ਸਰਕਾਰੀ ਨੌਕਰੀ ਤੋਂ ਵਾਂਝਾ ਹੈ ।ਖਹਿਰਾ ਨੇ ਕਿਹਾ ਕਿ ਬਿਜਲੀ ਬੋਰਡ ਚ ਪਿਛਲੇ ਦਿਨੀ ਕੱਢੀਆਂ ਗਈਆਂ 716 ਨੌਕਰੀਆਂ ਚੋਂ ਅੱਧੀ ਗਿਣਤੀ ਬਾਹਰੀ ਸੂਬੇ ਦੇ ਨੌਜਵਾਨਾ ਦੀ ਹੈ ।

ਓਧਰ ਪਖਜਾਬ ਦੇ ਨੌਜਵਾਨ ਵਰਗ ਨੇ ਵੀ ਖਹਿਰਾ ਦੀ ਮੰਗ ਦਾ ਸਮਰਥਨ ਕੀਤਾ ਹੈ । ਨੌਜਵਾਨਾ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਤੋਂ ਉਹ ਉਦੋਂ ਹੀ ਸੰਤੁਸ਼ਟ ਹੋਣਗੇ ਜਦੋਂ ਨੌਕਰੀ ਉਨ੍ਹਾਂ ਦੇ ਹੱਥ ਚ ਹੋਵੇਗੀ ।ਨੌਜਵਾਨਾ ਮੁਤਾਬਿਕ ਨੌਕਰੀਆਂ ਤਾਂ ਕੈਪਟਨ ਸਰਕਾਰ ਨੇ ਵੀ ਕੱਢੀਆਂ ਸਨ ਪਰ ਬਾਅਦ ਚ ਇਸਨੂੰ ਕਿਸੇ ਨਾ ਕਿਸੇ ਬਹਾਨੇ ਨਾਲ ਰੋਕ ਲਿਆ ਜਾਂਦਾ ਹੈ ।