Canada – U.S Border ਖੋਲਣ ‘ਤੇ 21 ਜੁਲਾਈ ਤੱਕ ਲੱਗੀ ਰੋਕ

ਕੋਰੋਨਾ ਮਹਾਂਮਾਰੀ ਦੇ ਵਿਚਕਾਰ ਕੈਨੇਡਾ -ਅਮਰੀਕਾ ਦੀ ਸਰਹੱਦ ‘ਤੇ ਲੱਗੀ ਰੋਕ ਨੂੰ ਇਕ ਵਾਰ ਫ਼ਿਰ ਵਧਾ ਦਿੱਤਾ ਗਿਆ ਹੈ। ਇਹ ਬਾਰਡਰ ਘੱਟੋ ਘੱਟ ਇਕ ਹੋਰ ਮਹੀਨੇ ਲਈ ਬੰਦ ਰਹੇਗਾ। ਪਬਲਿਕ ਸੇਫਟੀ ਮੰਤਰੀ ਜਨਤਕ ਬਿਲ ਬਲੇਅਰ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਇਸ ਸੰਬੰਧੀ ਟਵੀਟ ਕੀਤਾ ਕਿ ਕੈਨੇਡਾ -ਅਮਰੀਕਾ ਦੀ ਸਰਹੱਦ ਜੁਲਾਈ 21 ਤੱਕ ਗੈਰ ਜ਼ਰੂਰੀ ਯਾਤਰਾ ਲਈ ਬੰਦ ਰਹੇਗੀ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੂਬਿਆਂ ਦੇ ਪ੍ਰੀਮਿਅਰ ਨਾਲ ਬਾਰਡਰ ਸੰਬੰਧੀ ਮੁਲਾਕਾਤ ਕੀਤੀ ਗਈ। ਕੈਨੇਡਾ -ਅਮਰੀਕਾ ਦੀ ਸਰਹੱਦ ਕੋਰੋਨਾ ਕਾਰਨ ਮਾਰਚ 2020 ਤੋਂ ਬੰਦ ਪਈ ਹੈ। ਹਰ ਮਹੀਨੇ ਇਸ ਬਾਰਡਰ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਕੈਨੇਡਾ ਤੇ ਅਮਰੀਕਾ, ਦੋਨਾਂ ਪਾਸਿਆਂ ਤੋਂ ਬਾਰਡਰ ਖੋਲ੍ਹਣ ਲਈ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਸ ਦਾ ਅਸਰ ਦੋਨਾਂ ਦੇਸ਼ਾਂ ਦੀ ਆਰਥਿਕਤਾ ‘ਤੇ ਵੀ ਪੈ ਰਿਹਾ ਹੈ।
G7 ਸੰਮੇਲਨ ਦੌਰਾਨ ਇਸ ਬਾਰਡਰ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਟਰੂਡੋ ਤੇ ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਨੇ ਵੀ ਗੱਲਬਾਤ ਕੀਤੀ ਪਰ, ਕੋਈ ਹੱਲ ਨਹੀਂ ਕੱਢਿਆ ਗਿਆ।