ਚੰਡੀਗੜ੍ਹ- ਸਿਆਸਤ ਚ ਕਹਿੰਦੇ ਹਰੇਕ ਨੂੰ ਮੌਕਾ ਮਿਲਦਾ ਹੈ ।ਬਸ ਥੌੜਾ ਇੰਤਜ਼ਾਰ ਕਰਨ ਦੀ ਲੋੜ ਹੁੰਦੀ ਹੈ । ਕੈਪਟਨ ਅਮਰਿੰਦਰ ਸਿੰਘ ਕਾਫੀ ਸਮੇਂ ਤੋਂ ਸਿੰਸਵਾ ਬੈਠੇ ਇਸ ਸਮੇਂ ਦੀ ਤਾਕ ਚ ਸਨ । ਸੀ.ਐੱਮ ਮਾਨ ਦੀ ਆਪਣੇ ਹੀ ਸਿਹਤ ਮੰਤਰੀ ਡਾ ਸਿੰਗਲਾ ਖਿਲਾਫ ਕੀਤੀ ਕਾਰਵਾਈ ਨੇ ਉਨ੍ਹਾਂ ਨੂੰ ਮੌਕਾ ਦੇ ਦਿੱਤਾ ਹੈ ।ਕੈਪਟਨ ਦੇ ਕਰੀਬੀਆਂ ਮੁਤਾਬਿਕ ਸਾਬਕਾ ਸੀ.ਐੱਮ ਅਆਪਣੀ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਦੀ ਲਿਸਟ ਮੌਜੂਦਾ ਮੁੱਖ ਮੰਤਰੀ ਨੂੰ ਦੇਣਗੇ ।
ਸਾਬਕਾ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਦੇ ਬਿਆਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਵਾਰ ਫਿਰ ਚਰਚਾ ਚ ਲਿਆ ਦਿੱਤਾ ਹੈ ।ਰੰਧਾਵਾ ਦੇ ਨਾਲ ਨਾਲ ਐੱਮ.ਪੀ ਗੁਰਜੀਤ ਔਜਲਾ ਵਲੋਂ ਬੀਤੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੂੰ ਭ੍ਰਿਸ਼ਟ ਕਾਂਗਰਸੀਆਂ ਦੇ ਨਾਂ ਜਨਤਕ ਕਰਨ ਦੀ ਅਪੀਲ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਖਾਸ ਮੁਲਾਕਾਤ ਕਰਨ ਦੀ ਗੱਲ ਕੀਤੀ ਹੈ ।ਇਸ ਦੌਰਾਨ ਕੈਪਟਨ ਆਪਣੀ ਸਰਕਾਰ ਦੌਰਾਨ ਭ੍ਰਿਸ਼ਟਾਚਾਰ ਕਰਨ ਵਾਲੇ ਮੰਤਰੀਆਂ ਦੇ ਨਾਂ ਮੁੱਖ ਮੰਤਰੀ ਮਾਨ ਨੂੰ ਦੇਣਗੇ । ਇਸਦੇ ਨਾਲ ਸਬੂਤ ਵੀ ਮੌਜੂਦਾ ਸਰਕਾਰ ਨੂੰ ਪੇਸ਼ ਕੀਤੇ ਜਾਣਗੇ ।
ਇਹ ਜਾਣਕਾਰੀ ਦਿੰਦਿਆ ਹੋਇਆ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰੀਤਪਾਲ ਸਿੰਘ ਬੱਲੀਏਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੋਸਤੀ ਵੀ ਦਿੱਲ ਨਾਲ ਨਿਭਾਉਂਦੇ ਹਨ ਅਤੇ ਦੁਸ਼ਮਨੀ ਵੀ ।ਬੱਲੀਏਵਾਲ ਦੇ ਮੁਤਾਬਿਕ ਇਨ੍ਹਾਂ ਭ੍ਰਿਸ਼ਟ ਮੰਤਰੀਆਂ ਬਾਰੇ ਕੈਪਟਨ ਨੇ ਕਾਂਗਰਸ ਹਾਈਕਮਾਨ ਨੂੰ ਸੁਚੇਤ ਕੀਤਾ ਸੀ । ਪਰ ਹਾਈਕਮਾਨ ਨੇ ਇਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਥਾਂ ਕੈਪਟਨ ਨੂੰ ਹੀ ਲਾਂਭੇ ਕਰ ਦਿੱਤਾ ।ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਾਂਸਦ ਪਤਨੀ ਮਹਾਰਾਣੀ ਪਰਨੀਤ ਕੌਰ ਅਗਲੇ ਹਫਤੇ ਸੀ.ਐੱਮ ਨਾਲ ਮੁਲਾਕਾਤ ਕਰਕੇ ਭ੍ਰਿਸ਼ਟਾਚਾਰੀਆਂ ਦਾ ਖੁਲਾਸਾ ਕਰਣਗੇ ।