News Punjab Punjab 2022 Punjab Politics TOP NEWS Trending News

ਮੂਸੇਵਾਲਾ ਦੇ ਸਹਾਰੇ ਸੰਗਰੂਰ ਚ ਕਾਂਗਰਸ ਕਰ ਰਹੀ ਪ੍ਰਚਾਰ , ਜਾਰੀ ਕੀਤਾ ਗਾਨਾ

ਸੰਗਰੂਰ- ਸੰਗਰੂਰ ਦੀ ਲੋਕ ਸਭਾ ਜਿਮਣੀ ਚੋਣ ਦੇ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਆਪਣੇ ਮਰਹੂਮ ਨੇਤਾ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰ ਰਹੀ ਹੈ । ਸੰਗਰੂਰ ਚੋਣਾਂ ਲਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਾਂਗਰਸ ਉਮੀਦਵਾਰ ਦਲਵੀਰ ਗੋਲਡੀ ਦੇ ਹੱਕ ਚ ਗਾਣਾ ਰਿਲੀਜ਼ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ‘ਆਪ’ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਗਾਣੋ ਦੇ ਪੋਸਟਰ ‘ਤੇ ਲਿਖਿਆ ਹੈ ਕਿ ਇਕ ਮੌਕਾ ਪਿਆ ਪੰਜਾਬ ਨੂੰ ਭਾਰੀ, ਇਸ ਵਾਰੀ ਗੋਲਡੀ ਨੂੰ ਦਿਉ ਜ਼ਿੰਮੇਵਾਰੀ। ਇਸ ਗਾਣੇ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਵੀ ਜ਼ਿਕਰ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਇਕ ਪੋਸਟ ਪਾ ਕੇ ਐਤਵਾਰ ਰਾਤ 8 ਵਜੇ ਸਰਪ੍ਰਾਈਜ਼ ਦੇਣ ਦਾ ਐਲਾਨ ਕੀਤਾ ਸੀ। ਵੜਿੰਗ ਨੇ ਲਿਖਿਆ ਸੀ ਕਿ ਪੰਜਾਬ ਕੋਲ ਆਪਣੇ ਹੱਕਾਂ ਤੇ ਭਵਿੱਖ ਦੀ ਰਾਖੀ ਲਈ ਇਕ ਮੌਕਾ ਹੈ ਜਿਸ ਤੋਂ ਬਾਅਦ ਹੁਣ ਇਕ ਹੋਰ ਪੋਸਟ ਪਾ ਕੇ ਉਮੀਦਵਾਰ ਦਲਵੀਰ ਗੋਲਡੀ ਦੇ ਹੱਕ ‘ਚ ਗਾਣਾ ਰਿਲੀਜ਼ ਕੀਤਾ ਗਿਆ ਤੇ ਨਾਲ ਹੀ ਪੰਜਾਬ ਸਰਕਾਰ ‘ਤੇ ਤੰਜ ਕੱਸਿਆ।