Canada ‘ਚ ਗ੍ਰਿਫਤਾਰ ਹੋਏ ਕਈ ਪੰਜਾਬੀ

Toronto – ਟਰਾਂਟੋ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਟਰਾਂਟੋ ਪੁਲਿਸ ਵੱਲੋ ‘Project Brisa’ ਦੇ ਤਹਿਤ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ 20 ਜਣੇ ਗ੍ਰਿਫਤਾਰ ਕੀਤੇ ਗਏ ਹਨ। ਇਨ੍ਹਾਂ ‘ਚ ਪੰਜਾਬੀ ਹਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਸੰਬੰਧੀ ਇਕ ਪੰਜਾਬੀ ਔਰਤ ਵੀ ਕਾਬੂ ਕੀਤੀ ਗਈ ਹੈ।

ਪੁਲਿਸ ਵੱਲੋਂ ਕੁਲ 182 ਚਾਰਜ ਲਾਏ ਹਨ।ਜਿਨ੍ਹਾਂ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਨ੍ਹਾਂ ਦੇ ਨਾਮ ਕੁੱਝ ਇਸ ਤਰ੍ਹਾਂ ਹਨ, ਗੁਰਬਖਸ਼ ਸਿੰਘ ਗਰੇਵਾਲ(37),ਹਰਬਲਜੀਤ ਸਿੰਘ ਤੂਰ (46) ਅਮਰਬੀਰ ਸਿੰਘ ਸਰਕਾਰੀਆ (25) ਹਰਬਿੰਦਰ ਭੁੱਲਰ ਨਾਮ ਦੀ ਔਰਤ ਸਰਜੰਟ ਸਿੰਘ ਧਾਲੀਵਾਲ(37), ਹਰਬੀਰ ਧਾਲੀਵਾਲ(26), ਗੁਰਮਨਪਰੀਤ ਗਰੇਵਾਲ (26), ਸੁਖਵੰਤ ਬਰਾੜ (37),ਪਰਮਿੰਦਰ ਗਿੱਲ(33), ਜੈਸਨ ਹਿਲ(43), ਰਿਆਨ(28), ਜਾ ਮਿਨ (23), ਡੈਮੋ ਸਰਚਵਿਲ(24), ਸੈਮੇਤ ਹਾਈਸਾ(28), ਹਨੀਫ ਜਮਾਲ(43), ਵੀ ਜੀ ਹੁੰਗ(28), ਨਦੀਮ ਲੀਲਾ(35), ਯੂਸਫ ਲੀਲਾ (65), ਐਂਡਰੇ ਵਿਲਿਅਮ(35)|

ਟਰਾਂਟੋ ਪੁਲਿਸ ਨੇ ਨਿਊਜ਼ ਰਿਲੀਜ਼ ‘ਚ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ‘ਚ ਦੋ ਜਾਣੇ ਫਰਾਰ ਹਨ। ਦੱਸਣਯੋਗ ਹੈ ਕਿ ਟਰਾਂਟੋ ਪੁਲਿਸ ਵੱਲੋ 6 ਮਹੀਨੇ ‘Project Brisa’ ਚਲਾਇਆ ਜਾ ਰਿਹਾ ਸੀ। ਪੁਲਿਸ ਨੇ 1,000 ਕਿਲੋ ਤੋ ਵੱਧ ਨਸ਼ੇ ਜਿਨ੍ਹਾਂ ਦੀ ਕੀਮਤ $61M ਤੋਂ ਵੱਧ ਦੀ ਬਣਦੀ ਹੈ ,444 ਕਿਲੋ ਕੋਕੀਨ,182 ਕਿਲੋ ਕ੍ਰਿਸਟਲ ਮਿਥ,427 ਕਿਲੋ ਭੰਗ,966020 ਕੈਨੇਡੀਅਨ ਡਾਲਰ, ਇੱਕ ਗਨ,21 ਵ੍ਹੀਕਲ ਜਿਸ ਵਿੱਚ 5 ਟ੍ਰੈਕਟਰ ਟਰੈਲਰ ਸ਼ਾਮਲ ਹਨ ਇਹ ਸਭ ਬਰਾਮਦ ਕੀਤਾ ਗਿਆ।
ਇਹ ਆਪ੍ਰੇਸ਼ਨ ਨਵੰਬਰ 2020 ਵਿੱਚ ਸ਼ੁਰੂ ਹੋਇਆ ਸੀ, ਜਾਣਕਾਰੀ ਮੁਤਾਬਿਕ ਨਸ਼ੇ ਮੈਕਸੀਕੋ ਤੇ ਕੈਲੀਫੋਰਨੀਆ ਤੋ ਲੈ ਕੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾ ਵਿੱਚ ਭੇਜੇ ਜਾਂਦੇ ਸਨ।