ਦੋਰਾਹਾ : ਸਥਾਨਕ ਨਿੱਜੀ ਇਮੀਗੇ੍ਸ਼ਨ ਸੈਂਟਰ ਦੇ ਮਾਲਕ ਖ਼ਿਲਾਫ਼ ਪੁਲਿਸ ਥਾਣਾ ਦੋਰਾਹਾ ਵਿਖੇ ਵਿਦੇਸ਼ ਭੇਜਣ ਦੇ ਨਾਮ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਇਸ ਸਬੰਧੀ ਪੁਲਿਸ ਥਾਣਾ ਦੋਰਾਹਾ ਵਿਖੇ ਹਰਜੀਤ ਸਿੰਘ ਪੁੱਤਰ ਜਗਜੀਤ ਸਿੰਘ ਹਾਲ ਵਾਸੀ ਗ੍ਰੀਨ ਇਸਟੇਟ ਖੰਨਾ ਨੇ ਦਿੱਤੀ ਦਰਖਾਸਤ ‘ਚ ਲਿਖਿਆ ਕਿ ਉਸ ਨੇ ਆਪਣੀ ਘਰਵਾਲੀ ਮਨਪ੍ਰਰੀਤ ਕੌਰ ਨੂੰ ਕੈਨੇਡਾ ਸਟੱਡੀ ਵੀਜਾ ‘ਤੇ ਭੇਜਣ ਸਬੰਧੀ ਅੰਗਦ ਇਮੀਗੇ੍ਸ਼ਨ ਦੋਰਾਹਾ ਦੇ ਮਾਲਕ ਮਨਵੀਰ ਸਿੰਘ ਨਾਲ ਸੰਪਰਕ ਕੀਤਾ ਸੀ, ਜਿਸਨੇ ਮਨਪ੍ਰਰੀਤ ਕੌਰ ਨੂੰ ਸਟੱਡੀ ਵੀਜ਼ਾ ‘ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਬਿਨਾਂ ਲਾਇਸੰਸ/ਅਧਿਕਾਰ ਤੋਂ 11 ਹਜਾਰ ਰੁਪਏ ਨਕਦ ਤੇ 9,26,500 ਰੁਪਏ ਆਰਟੀਜੀਐੱਸ ਕੁੱਲ ਰਕਮ 9,37,500 ਰੁਪਏ ਪ੍ਰਰਾਪਤ ਕਰ ਕੇ ਧੋਖਾਧੜੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਮਨਵੀਰ ਸਿੰਘ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਨਾਂ੍ਹ ਦੇ ਪੈਸੇ ਵਾਪਸ ਕਰਵਾਏ ਜਾਣ। ਪੁਲਿਸ ਥਾਣਾ ਦੋਰਾਹਾ ਵਿਖੇ ਅੰਗਦ ਇਮੀਗੇ੍ਸ਼ਨ ਦੇ ਮਾਲਕ ਮਨਵੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਿਸ ਦੀ ਤਫਤੀਸ਼ ਸਹਾਇਕ ਥਾਣੇਦਾਰ ਹਰਦਮ ਸਿੰਘ ਕਰ ਰਹੇ ਹਨ।