ਮੂਸੇਵਾਲਾ ਨਾਲ ਸੈਲਫੀ ਦੌਰਾਨ ਸੰਦੀਪ ਕੇਕੜਾ ਨੇ ਬਨਾਉਣਾ ਸੀ ਨਿਸ਼ਾਨਾ

ਚੰਡੀਗੜ੍ਹ- ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਵਲੋਂ ਬਣਾਈ ਗਈ ਜਾਂਚ ਰਿਪੋਰਟ ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ । ਮਿਲੀ ਜਾਣਕਾਰੀ ਮੁਤਾਬਿਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਖਤਰਨਾਕ ਸ਼ੂਟਰਾਂ ਤੋਂ ਇਲਾਵਾ ਰੇਕੀ ਕਰਨ ਵਾਲੇ ਨੌਜਵਾਨਾਂ ਨੂੰ ਇਸ ਹਮਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ।

ਪੁਲਿਸ ਵਲੋਂ ਜਾਰੀ ਚਾਰਜਸ਼ੀਟ ਮੁਤਾਬਿਕ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਅਤੇ ਬਲਦੇਵ ਨਿੱਕੂ ਕੋਲ ਵੀ ਹਥਿਆਰ ਸਨ । ਇਹ ਦੋਵੇਂ ਉਹ ਸਖਸ ਸਨ ਜੋਕਿ ਲਗਾਤਾਰ ਮੂਸੇਵਾਲਾ ‘ਤੇ ਨਜ਼ਰ ਰਖ ਰਹੇ ਸਨ ।ਘਟਨਾ ਵਾਲੇ ਦਿਨ ਵੀ ਇਨ੍ਹਾਂ ਨੇ ਮੂਸੇਵਾਲਾ ਦੇ ਘਰ ਜਾ ਕੇ ਉਸ ਨਾਲ ਸੈਲਫੀ ਖਿਚਵਾਈ ਸੀ । ਫਿਰ ਸਿੱਧੂ ਮੂਸੇਵਾਲਾ ਦੇ ਘਰੋਂ ਨਿਕਲਨ ਤੋਂ ਬਾਅਦ ਕੇਕੜਾ ਵਲੋਂ ਹੀ ਇਸਦੀ ਇਤਲਾਹ ਕੈਨੇਡਾ ਚ ਬੈਠੇ ਗੋਲਡੀ ਬਰਾੜ ਨੂੰ ਦਿੱਤੀ ਗਈ ਸੀ ।ਪਤਾ ਲੱਗਿਆ ਹੈ ਕਿ ਪਲਾਨ ਦੇ ਫੇਲ੍ਹ ਹੋਣ ‘ਤੇ ਸੰਦੀਪ ਕੇਕੜਾ ਅਤੇ ਬਲਦੇਵ ਨਿੱਕੂ ਨੂੰ ਵੀ ਹਮਲਾ ਕਰਨ ਲਈ ਕਿਹਾ ਗਿਆ ਸੀ । ਪੁਲਿਸ ਮੁਤਾਬਿਕ ਸਿੱਧੂ ਦੇ ਘਰ ਰੇਕੀ ਕਰਨ ਵਾਲੇ ਇਨ੍ਹਾਂ ਦੋਹਾਂ ਕੋਲ ਹਥਿਆਰ ਸਨ ।

ਸੰਦੀਪ ਕੇਕੜਾ ਦੀ ਖਬਰ ਤੋਂ ਬਾਅਦ ਹੀ ਕੋਰੋਲਾ ਅਤੇ ਬੋਲੈਰੋ ਚ ਸਵਾਰ ਸ਼ਾਰਪ ਸ਼ੂਟਰ ਗਾਈਕ ਸਿੱਧੂ ਮੂਸੇਵਾਲਾ ਦੇ ਮਗਰ ਲੱਗ ਗਏ ਸਨ । 29 ਮਈ ਐਤਵਾਰ ਨੂੰ ਪਿੰਡ ਜਵਾਹਰਕੇ ਸਿੱਧੂ ਮੂਸੇਵਾਲਾ ਨੂੰ ਘੇਰ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ।ਦੀਪਕ ਮੁੰਡੀ ਨੂਮ ਛੱਡ ਕੇ ਬਾਕੀ ਸਾਰੇ ਸ਼ੂਟਰ ਗ੍ਰਿਫਤਾਰ ਹੋ ਚੁੱਕੇ ਹਨ । ਕੈਨੇਡਾ ਚ ਬੈਠਾ ਗੋਲਡੀ ਬਰਾੜ ਫਰਾਰ ਹੋ ਚੁੱਕਾ ਹੈ ।ਜਦਕਿ ਪੰਜਾਬ ਦੀ ਪੁਲਿਸ ਲਾਰੈਂਸ ਬਿਸ਼ਨੋਈ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ।