ਰਾਜਪਾਲ ਖਿਲਾਫ ‘ਆਪ’ ਦਾ ਸ਼ਾਂਤੀ ਮਾਰਚ, ਇਜਲਾਸ ਰੱਦ ਹੋਣ ‘ਤੇ ਭੜਕੀ ਸਰਕਾਰ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਰਾਜਪਾਲ ਵਲੋਂ ਰੱਦ ਕੀਤੇ ਜਾਣ ‘ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭੜਕ ਗਈ ਹੈ । ‘ਆਪ’ ਸਰਕਾਰ ਨੇ ਇਸ ਨੂੰ ਲੋਕਤੰਤਰ ਵਿਰੋਧੀ ਫੈਸਲਾ ਦੱਸਿਆ ਹੈ ।ਰਾਜਪਾਲ ਦੇ ਫੈਸਲੇ ਖਿਲਾਫਵੀਰਵਾਰ ਨੂੰ ਸਾਰੇ ਵਿਧਾਇਕ ਵਿਧਾਨ ਸਭਾ ਪੁੱਜ ਗਏ ਜਿੱਥੇ ਉਂਨਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਖਿਲਾਫ ਸ਼ਾਂਤੀ ਮਾਰਚ ਕੱਢਿਆ ।‘ਆਪ’ ਸਰਕਾਰ ਦੇ ਮੰਤਰੀ ਕੁਲਜੀਤ ਧਾਲੀਵਾਲ ਦਾ ਕਹਿਣਾ ਹੈ ਕਿ ਉਹ ਹਰ ਹਾਲਤ ਚ ਸਪੈਸ਼ਲ ਸੈਸ਼ਲ ਲਿਆਉਣਗੇ । ਜਿਸ ਲਈ ਸਰਕਾਰ ਸੁਪਰੀਮ ਕੋਰਟ ਜਾਵੇਗੀ ।

ਤਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਪੰਜਾਬ ਸਰਕਾਰ ਨੂੰ ਵਿਸ਼ੇਸ਼ ਇਜਲਾਸ ਲਈ ਮੰਜ਼ੂਰੀ ਦੇ ਦਿੱਤੀ ਗਈ ਸੀ। ਵਿਧਾਨ ਸਭਾ ਚ ਵਿਰੋਧੀ ਧਿਰ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਸੁਖਪਾਲ ਖਹਿਰਾ ਅਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਇਸਦੀ ਸ਼ਿਕਾਇਤ ਰਾਜਪਾਮ ਨੂੰ ਕੀਤੀ ਸੀ । ਵਿਰੋਧੀ ਧਿਰਾਂ ਦਾ ਤਰਕ ਸੀ ਕਿ ਕੋਈ ਵੀ ਸਰਕਾਰ ਵਿਸ਼ਵਾਸ ਮਤਾ ਲਿਆਉਣ ਲਈ ਵਿਸ਼ੇਸ਼ ਇਜਲਾਸ ਨਹੀਂ ਸੱਦ ਸਕਦੀ ।ਇਜਲਾਸ ਦਾ ਕੋਈ ਮਤਲਬ ਨਹੀਂ ਹੈ ਜਦਕਿ ਇਹ ਸਥਿਤੀ ਵਿਰੋਧੀ ਧਿਰਾਂ ਦੇ ਦਾਅਵੇ ‘ਤੇ ਹੁੰਦੀ ਹੈ । ਆਮ ਆਦਮੀ ਪਾਰਟੀ ਬਹੁਮਤ ਦੇ ਨਾਲ ਸਰਕਾਰ ਚ ਹੈ । ਸੋ ਅਜਿਹੇ ਚ ਵਿਸ਼ਵਾਸ ਮਤਾ ਸਾਬਿਤ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ।

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਰਾਜਪਾਲ ਦੇ ਫੈਸਲੇ ਨੂੰ ਲੋਕਤੰਤਰ ਵਿਰੋਧੀ ਦੱਸਿਆ ਹੈ । ਉਨ੍ਹਾਂ ਦਾ ਕਹਿਣਾ ਹੈ ਪੰਜਾਬ ਚ ਓਪਰੇਸ਼ਨ ਲੋਟਸ ਫੇਲ੍ਹ ਹੋਣ ਤੋਂ ਬਾਅਦ ਭਾਜਪਾ ਆਪਣੇ ਰਾਜਪਾਲ ਰਾਹੀਂ ਸੂਬਾ ਸਰਕਾਰ ‘ਤੇ ਤਾਨਾਸ਼ਾਹੀ ਰਵੱਇਆ ਅਪਣਾ ਰਹੀ ਹੈ ।ਦੂਜੇ ਪਾਸੇ ਕਾਂਗਰਸ,ਅਕਾਲੀ ਦਲ ਅਤੇ ਭਾਜਪਾ ਨੇ ਰਾਜਪਾਲ ਦੇ ਫੈਸਲਾ ਦਾ ਸਵਾਗਤ ਕੀਤਾ ਹੈ ।