ਜਲੰਧਰ- ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਇੰਸਟੈਂਟ ਮੈਸੇਜਿੰਗ ਸੇਵਾ Whatsapp ਦਾ ਸਰਵਰ ਡਾਊਨ ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਮੈਟਾ ਕੰਪਨੀ ਦੀ ਮਾਲਕੀ ਵਾਲੀ ਵ੍ਹਟਸਐਪ ਸੇਵਾ ਲਗਪਗ ਪੌਣੇ 2 ਘੰਟੇ ਪਹਿਲਾਂ ਬੰਦ ਹੋ ਗਈ ਸੀ,ਜੋ ਮੁੜ ਬਹਾਲ ਹੋ ਗਈ ਹੈ। ਜਿਵੇਂ ਹੀ ਵ੍ਹਟਸਐਪ ਸਰਵਰ ਡਾਊਨ ਹੋਇਆ ਤਾਂ ਇਹ ਟਵਿੱਟਰ ‘ਤੇ ਟ੍ਰੈਂਡ ਕਰਨ ਲੱਗਾ। ਮੈਟਾ-ਮਾਲਕੀਅਤ ਵਾਲਾ ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਮੰਗਲਵਾਰ ਨੂੰ ਭਾਰਤ ਸਮੇਤ ਕਈ ਦੇਸ਼ਾਂ ਦੇ ਉਪਭੋਗਤਾਵਾਂ ਲਈ ਬੰਦ ਹੋ ਗਿਆ। ਲੋਕਾਂ ਨੂੰ ਵਟਸਐਪ ਰਾਹੀਂ ਮੈਸੇਜ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ।
ਟ੍ਰੈਕਰਾਂ ਮੁਤਾਬਕ ਵਟਸਐਪ ਨਾਲ ਕਈ ਹੋਰ ਦੇਸ਼ ਵੀ ਇਸ ਮੁੱਦੇ ਦਾ ਸਾਹਮਣਾ ਕਰ ਰਹੇ ਹਨ। ਡਾਊਨਡਿਟੇਟਰ ਦੇ ਅਨੁਸਾਰ, 70 ਪ੍ਰਤੀਸ਼ਤ ਵਟਸਐਪ ਉਪਭੋਗਤਾਵਾਂ ਨੇ ਸੰਦੇਸ਼ ਭੇਜਣ ਵਿੱਚ ਸਮੱਸਿਆ ਦੀ ਰਿਪੋਰਟ ਕੀਤੀ, ਜਦੋਂ ਕਿ 24 ਪ੍ਰਤੀਸ਼ਤ ਨੇ ਸਰਵਰ ਕਨੈਕਸ਼ਨ ਦੀ ਸਮੱਸਿਆ ਸੀ ਅਤੇ 7 ਪ੍ਰਤੀਸ਼ਤ ਨੇ ਕਿਹਾ ਕਿ ਉਹ ਐਪ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ।