ਅੰਮ੍ਰਿਤਸਰ ‘ਚ ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰ ਜ਼ਖ਼ਮੀ, ਮੁਲਾਜ਼ਮ ਨੂੰ ਲੱਗੀ ਗੋਲ਼ੀ

ਅੰਮ੍ਰਿਤਸਰ – ਮਜੀਠਾ ਰੋਡ ਸਥਿਤ ਬਸੰਤ ਨਗਰ ਦੇ ਰਿੰਕੂ ਭਲਵਾਨ ਨੂੰ 20 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਗੈਂਗਸਟਰਾਂ ਦਾ ਸ਼ੁੱਕਰਵਾਰ ਦੇਰ ਰਾਤ ਪੁਲਿਸ ਦੇ ਨਾਲ ਹਵਾਈ ਅੱਡਾ ਰੋਡ ’ਤੇ ਮੁਕਾਬਲਾ ਹੋ ਗਿਆ। ਦੋਵਾਂ ਪਾਸਿਆਂ ਤੋਂ ਕੀਤੀ ਗਈ ਗੋਲੀਬਾਰੀ ਦੌਰਾਨ ਇਕ ਗੈਂਗਸਟਰ ਫੱਟੜ ਹੋ ਗਿਆ, ਜਿਸ ਨੂੁੰ ਕਾਬੂ ਕਰਨ ਮਗਰੋਂ ਪੁਲਿਸ ਨੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ। ਇਸ ਦੁਵੱਲੀ ਫਾਇਰਿੰਗ ਦੌਰਾਨ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ ਜਦਕਿ ਦੂਜਾ ਗੈਂਗਸਟਰ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਦੂੁਜਾ ਗੈਂਗਸਟਰ ਰਾਤ ਦੇ ਹਨੇਰਾ ਦਾ ਲਾਹਾ ਲੈ ਕੇ ਭੱਜ ਗਿਆ।

ਇਕ ਪਾਸੇ ਹਿਰਾਸਤ ਵਿਚ ਲਏ ਗਏ ਗੈਂਗਸਟਰ ਦਾ ਇਲਾਜ ਜਾਰੀ ਹੈ, ਦੂਜੇ ਪਾਸੇ ਪੁਲਿਸ ਦੇ ਆਲ੍ਹਾ ਅਧਿਕਾਰੀ ਉਸ ਤੋਂ ਪੁੱਛਗਿੱਛ ਕਰ ਰਹੇ ਹਨ। ਜਾਣਕਾਰੀ ਮੁਤਾਬਕ ਮਜੀਠਾ ਰੋਡ ਸਥਿਤ ਬਸੰਤ ਨਗਰ ਦੇ ਰਿੰਕੂ ਨੂੰ 20 ਦਸੰਬਰ ਦੀ ਰਾਤ 8.30 ਵਜੇ 20 ਲੱਖ ਰੁਪਏ ਦੀ ਫਿਰੌਤੀ ਲੈਣ ਲਈ ਫੋਨ ਕਾਲ ਆਈ ਸੀ। ਫੋਨ ਕਾਲ ਆਉਣ ਤੋਂ 2 ਘੰਟੇ ਪਿੱਛੋਂ ਬਾਈਕ ਸਵਾਰ ਦੋ ਅਨਸਰਾਂ ਨੇ ਰਿੰਕੂ ਦੇ ਘਰ ਅੱਗੇ ਦੋ ਹਵਾਈ ਫਾਇਰ ਕੀਤੇ। ਸ਼ਿਕਾਇਤ ਮਗਰੋਂ ਪੁਲਿਸ ਉਕਤ ਨੰਬਰ ਨੂੰ ਟ੍ਰੈਕ ਕਰ ਰਹੀ ਤੇ ਸ਼ੁੱਕਰਵਾਰ ਦੇਰ ਰਾਤ ਇਸੇ ਮੋਬਾਈਲ ਨੰਬਰ ਦੀ ਲੋਕੇਸ਼ਨ ਹਵਾਈ ਅੱਡਾ ਰੋਡ ਦੀ ਨਿਕਲੀ ਤਾਂ ਪੁਲਿਸ ਨੇ ਘੇਰਾ ਪਾ ਲਿਆ। ਖ਼ੁਦ ਨੂੰ ਘਿਰਦੇ ਹੋਏ ਵੇਖ ਕੇ ਪੁਲਿਸ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸ ਪਿੱਛੋਂ ਪੁਲਿਸ ਨੇ ਵੀ ਉਨ੍ਹਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੁਕਾਬਲੇ ਵਿਚ ਅਮਨ ਨਾਂ ਦੇ ਮਾੜੇ ਅਨਸਰ ਨੂੰ ਗੋਲੀ ਲੱਗੀ ਤਾਂ ਪੁਲਿਸ ਨੇ ਕਾਬੂ ਕਰ ਲਿਆ। ਇਸ ਫਾਇਰਿੰਗ ਦੌਰਾਨ ਪੁਲਿਸ ਮੁਲਾਜ਼ਮ ਮਲਕੀਤ ਵੀ ਫੱਟੜ ਹੋ ਗਿਆ। ਪੁਲਿਸ ਨੇ ਹਿਰਾਸਤ ਵਿਚ ਲਏ ਗੈਂਗਸਟਰ ਤੇ ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ।