ਚੰਡੀਗੜ੍ਹ- ਕਹਾਵਤ ਹੈ ਕਿ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਅਤੇ ਖਾਣ ਲਈ ਹੋਰ । ਕੁੱਝ ਅਜਿਹਾ ਹੀ ਕੀਤਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ।ਪੰਜਾਬੀ ਭਾਸ਼ਾ ਪਰਤੀ ਆਪਣਾ ਪਿਆਰ ਵਿਖਾਉਂਦੇ ਵਿਖਾਉਂਦੇ ਸੀ.ਐੱਮ ਸਾਬ੍ਹ ਆਪਣਾ ਅੰਗਰੇਜ਼ੀ ਰੂਪ ਪੇਸ਼ ਕਰ ਗਏ । ਵੈਸੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬੀ ਭਾਸ਼ਾ ਦੇ ਹਿਤੇਸ਼ੀ ਹਨ । ਪੰਜਾਬੀ ਕਲਾਕਾਰ ਹੋਣ ਦੇ ਨਾਲ ਪਿੰਡਾਂ ਚ ਰਹਿਣ ਸਹਿਨ ਕਾਰਣ ਉਨ੍ਹਾਂ ਦਾ ਆਮ ਪੰਜਾਬੀਆਂ ਵਾਂਗ ਇਸ ਬੋਲੀ ਨਾਲ ਖਾਸ ਲਗਾਅ ਹੈ । ਪੰਜਾਬ ਦੇ ਸਾਰੇ ਨਿੱਜੀ ਅਤੇ ਸਰਕਾਰ ਅਦਾਰਿਆਂ ਇਮਾਰਤਾਂ ‘ਤੇ ਪੰਜਾਬੀ ਸਾਈਨ ਬੋਰਡ ਲਿਖਣ ਨੂੰ ਲੈ ਕੇ ਸੀ.ਐੱਮ ਦਫਤਰ ਵਲੋਂ ਇਕ ਹੁਕਮ ਜਾਰੀ ਕੀਤਾ ਗਿਆ ਹੈ । ਹੁਕਮ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਹੈ । ਪਰ ਸਰਕਾਰ ਇਹ ਹੁਕਮ ਆਪ ਹੀ ਪੰਜਾਬੀ ਚ ਲਿਖਣਾ ਭੁੱਲ ਗਈ ।ਸਰਕਾਰ ਨੇ ਅੰਗਰੇਜ਼ੀ ਭਾਸ਼ਾ ਚ ਪੰਜਾਬੀ ਭਾਸ਼ਾ ‘ਤੇ ਪ੍ਰਸਾਰ ‘ਤੇ ਜ਼ੋਰ ਦਿੱਤਾ ਹੈ ।