ਡੈਸਕ – ਪ੍ਰਮੁੱਖ ਭਾਰਤੀ ਮੂਲ ਦੀ ਡਾਕਟਰ ਪ੍ਰੋਫੈਸਰ ਮੇਘਨਾ ਪੰਡਿਤ ਨੂੰ ਯੂਕੇ ਦੇ ਸਭ ਤੋਂ ਵੱਡੇ ਅਧਿਆਪਨ ਹਸਪਤਾਲਾਂ ਵਿੱਚੋਂ ਇੱਕ, ਆਕਸਫੋਰਡ ਯੂਨੀਵਰਸਿਟੀ ਹਸਪਤਾਲ NHS ਫਾਊਂਡੇਸ਼ਨ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਵਜੋਂ ਨਿਯੁਕਤ ਕੀਤਾ ਗਿਆ ਹੈ। ਮੇਘਨਾ ਪੰਡਿਤ ਟਰੱਸਟ ਦੀ ਪਹਿਲੀ ਮਹਿਲਾ ਮੁਖੀ ਬਣ ਗਈ ਹੈ। ਦੱਸ ਦੇਈਏ ਡਾਕਟਰ ਪ੍ਰੋਫੈਸਰ ਮੇਘਨਾ ਪੰਡਿਤ ਸ਼ੈਲਫੋਰਡ ਗਰੁੱਪ ਵਿੱਚ ਨੈਸ਼ਨਲ ਹੈਲਥ ਸਰਵਿਸ (NHS) ਟਰੱਸਟ ਦੀ CEO ਨਿਯੁਕਤ ਹੋਣ ਵਾਲੀ ਭਾਰਤੀ ਮੂਲ ਦੀ ਪਹਿਲੀ ਵਿਅਕਤੀ ਵੀ ਹੈ।
ਇਹ ਸਮੂਹ ਦੇਸ਼ ਦੇ ਕੁਝ ਸਭ ਤੋਂ ਵੱਡੇ ਅਧਿਆਪਨ ਹਸਪਤਾਲਾਂ ਦੀ ਨੁਮਾਇੰਦਗੀ ਕਰਦਾ ਹੈ। ਮੇਘਨਾ ਪੰਡਿਤ ਜੁਲਾਈ 2022 ਤੋਂ ਆਕਸਫੋਰਡ ਯੂਨੀਵਰਸਿਟੀ ਹਸਪਤਾਲ (OUH) ਦੇ ਅੰਤਰਿਮ CEO ਵਜੋਂ ਸੇਵਾ ਨਿਭਾਅ ਰਹੀ ਹੈ। ਉਨ੍ਹਾਂ ਨੂੰ ਸਖਤ ਅਤੇ ਪ੍ਰਤੀਯੋਗੀ ਪ੍ਰਕਿਰਿਆ ਤੋਂ ਬਾਅਦ ਪੱਕੇ ਤੌਰ ‘ਤੇ ਇਥੇ ਨਿਯੁਕਤ ਕੀਤਾ ਗਿਆ ਸੀ। ਇਸ ਨਿਯੁਕਤੀ ਤੋਂ ਬਾਅਦ ਮੇਘਨਾ ਪੰਡਿਨ ਨੇ ਕਿਹਾ ਕਿ ਉਨ੍ਹਾਂ ਨੂੰ ਸਥਾਈ ਤੌਰ ‘ਤੇ OUH ਦੀ ਅਗਵਾਈ ਕਰਨ ਲਈ ਚੁਣਿਆ ਗਿਆ ਹੈ। ਇਹ ਉਨ੍ਹਾਂ ਲਈ ਬਹੁਤ ਸਨਮਾਨ ਦੀ ਗੱਲ ਹੈ। ਇਸ ਦੇ ਨਾਲ ਹੀ ਉਨ੍ਹਾਂ OUH ਦੇ ਸਹਿਯੋਗੀਆਂ, ਆਕਸਫੋਰਡਸ਼ਾਇਰ ਵਿੱਚ ਸਿਹਤ ਅਤੇ ਸਮਾਜਿਕ ਦੇਖਭਾਲ ਪ੍ਰਣਾਲੀ ਵਿੱਚ ਭਾਈਵਾਲਾਂ ਅਤੇ BOB ਏਕੀਕ੍ਰਿਤ ਦੇਖਭਾਲ ਪ੍ਰਣਾਲੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਸਾਡੇ ਮਰੀਜ਼ਾਂ ਅਤੇ ਆਬਾਦੀ ਲਈ ਖੋਜ ਅਤੇ ਨਵੀਨਤਾ ਦੁਆਰਾ ਯੋਗ ਦੇਖਭਾਲ ਦੀ ਉੱਚ ਗੁਣਵੱਤਾ ਨੂੰ ਯਕੀਨੀ ਬਣਾਉਣਾ ਸਾਡਾ ਟੀਚਾ ਹੋਵੇਗਾ।