ਡੈਸਕ- ਪੰਜਾਬ ਪੁਲਿਸ ਜਦੋਂ ਅੰਮ੍ਰਿਤਪਾਲ ਨੂੰ ਜਲੰਧਰ ਜਿਲ੍ਹੇ ਚ ਲੱਭ ਰਹੀ ਸੂ ਤਾਂ ਉਦੋਂ ਉਹ ਪੰਜਾਬ ਦਾ ਬਾਰਡਰ ਟੱਪ ਕੇ ਹਰਿਆਣਾ ਪਹੁੰਚ ਚੁੱਕਾ ਸੀ ।ਪੰਜਾਬ ਪੁਲਿਸ ਦੇ ਆਈ.ਜੀ ਸੁਖਚੈਂ ਗਿੱਲ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ।ਉਨ੍ਹਾਂ ਦੱਸਿਆ ਕਿ ਹੁਣ ਤੱਕ 207 ਲੋਕਾਂ ਨੂੰ ਹਿਰਾਸਤ ਚ ਲਿਆ ਗਿਆ ਹੈ ।ਪਰ ਸਿਰਫ 30 ਲੋਕਾਂ ਨੂੰ ਗੰਭੀਰ ਅਪਰਾਧ ਤਹਿਤ ਜੇਲ੍ਹ ਚ ਰੱਖਿਆ ਜਾਵੇਗਾ, ਜਦਕਿ ਬਾਕੀਆਂ ‘ਤੇ ਹਲਕੀ ਕਾਰਵਾਈ ਕੀਤੀ ਜਾਵੇਗੀ।
ਅੰਮ੍ਰਿਤਪਾਲ ਦੀ ਫਰਾਰੀ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਪਪਲਪ੍ਰੀਤ ਦੀ ਮਦਦ ਨਾਲ ਹੁਣ 19-20 ਮਾਰਚ ਦੀ ਰਾਤ ਨੂੰ ਪਪਲਪ੍ਰੀਤ ਦੀ ਸਾਥੀ ਮਹਿਲਾ ਦਲਜੀਤ ਕੌਰ ਦੇ ਸ਼ਾਹਬਾਦ ਸਥਿਤ ਘਰ ਪੁੱਜਿਆ । ਦੋਵੇਂ ਸਫੈਦ ਰੰਗ ਦੂ ਸਕੂਟੀ ‘ਤੇ ਪੁੱਜੇ ਸਨ । ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਹੁਣ ਇਸ ਔਰਤ ਨੂੰ ਹਰਿਆਣਾ ਵੱਲੋਂ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹਰਿਆਣਾ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸ਼ਾਹਬਾਦ ‘ਚ ਹੋਣ ਦੀ ਸੂਚਨਾ ਦੀ ਪੁਸ਼ਟੀ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਨੇ ਔਰਤ ਨੂੰ ਫੋਨ ਰਾਹੀਂ ਹਰਿਆਣਾ ਤੋਂ ਆਉਣ ਦੀ ਗੱਲ ਆਖੀ ਸੀ ਅਤੇ ਹਰਿਆਣਾ ਤੋਂ ਅੱਗੇ ਉਤਰਾਖੰਡ ਜਾਣ ਦੀ ਗੱਲ ਕਹੀ ਸੀ, ਜਿਸ ਕਾਰਨ ਪੁਲਿਸ ਨੇ ਦੋਵਾਂ ਸੂਬਿਆਂ ਦੇ ਨਾਲ-ਨਾਲ ਨੇਪਾਲ ਸਰਹੱਦ ਨੂੰ ਵੀ ਅਲਰਟ ਕਰ ਦਿੱਤਾ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੰਮ੍ਰਿਤਪਾਲ ਸ਼ਾਹਬਾਦ ਰਾਹੀਂ ਯਮੁਨਾਨਗਰ ਦੇ ਰਸਤੇ ਉੱਤਰਾਖੰਡ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਸਕਦਾ ਹੈ, ਜਿਸ ਕਾਰਨ ਉੱਤਰਾਖੰਡ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ।