ਪਟਿਆਲਾ- ਸ਼ਾਹੀ ਸ਼ਹਿਰ ਪਟਿਆਲਾ ਦਾ ਅੰਦਾਜ਼ ਹੀ ਨਿਰਾਲਾ ਹੈ । ਹੁਣ ਇਥੋਂ ਦੀ ਡੀ.ਸੀ ਨੇ ਨਵੀਂ ਮਿਸਾਲ ਪੈਦਾ ਕੀਤੀ ਹੈ । ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ ਪੰਜਾਬ ਵਿੱਚ ਅਕਸਰ ਆਪਣੇ ਨਵੇਂ ਕੰਮਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਉਹ ਸਰਕਾਰੀ ਸਕੀਮਾਂ ਨਾਲ ਸਬੰਧਤ ਕੰਮਾਂ ਵਿੱਚ ਅੱਵਲ ਰਹਿਣ ਸਮੇਤ ਹੋਰ ਸਮਾਜਿਕ ਕੰਮਾਂ ਨੂੰ ਪਹਿਲ ਦੇ ਰਹੀ ਹੈ। ਅੱਜ ਸਵੇਰੇ ਉਹ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੰਦੀ ਹੋਈ ਪੈਦਲ ਆਪਣੇ ਦਫ਼ਤਰ ਪਹੁੰਚੀ। ਡੀਸੀ ਦੇ ਗੰਨਮੈਨ ਅਤੇ ਪੀਐਸਓ ਵੀ ਇਕੱਠੇ ਚੱਲਦੇ ਹੋਏ ਡੀਸੀ ਦਫ਼ਤਰ ਪੁੱਜੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬੀਤੇ ਦਿਨ ਜਿਲ੍ਹੇ ਦੇ ਅਧਿਕਾਰੀਆਂ ਨੂੰ ਨੋਨ motorised transport day ਤਹਿਤ ਆਪਣੇ ਵਾਹਨਾਂ ਦੀ ਵਰਤੋਂ ਨਾ ਕਰਕੇ ਪਬਲਿਕ ਟਰਾਂਸਪੋਰਟ ਜਾਂ ਫਿਰ ਸਾਇਕਲ ਆਦਿ ਦੀ ਵਰਤੋਂ ਕਰਨ ਦੇ ਹੁਕਮ ਦਿੱਤੇ ਸਨ। ਅੱਜ ਸਵੇਰੇ ਡੀਸੀ ਨੂੰ ਪੈਦਲ ਜਾਂਦੇ ਦੇਖ ਲੋਕਾਂ ਨੂੰ ਕੁਝ ਸਮਝ ਨਾ ਆਇਆ, ਬਾਅਦ ਵਿੱਚ ਪਤਾ ਲੱਗਾ ਕਿ ਉਹ ਪੈਦਲ ਹੀ ਦਫ਼ਤਰ ਜਾ ਰਹੀ ਹੈ।
ਡੀਸੀ ਸਾਕਸ਼ੀ ਸਾਹਨੀ ਦੇ ਨਾਲ ਦੋ ਹੋਰ ਮੁਲਾਜ਼ਮ ਵੀ ਸਾਈਕਲ ਨਾਲ ਦੌੜਦੇ ਦੇਖੇ ਗਏ। ਡੀਸੀ ਸਾਕਸ਼ੀ ਸਾਹਨੀ ਨੇ ਅੱਜ ਪੈਦਲ ਚੱਲਦਿਆਂ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ। ਉਨ੍ਹਾਂ ਆਮ ਲੋਕਾਂ ਨੂੰ ਵਾਹਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਨ ਦਾ ਸੁਨੇਹਾ ਵੀ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਾਤਾਵਰਨ ਨਾਲ ਲਗਾਤਾਰ ਹੋ ਰਹੀ ਛੇੜਛਾੜ ਕਾਰਨ ਜਲਵਾਯੂ ਪਰਿਵਰਤਨ ਸਮੇਤ ਹੋਰ ਕੁਦਰਤੀ ਆਫ਼ਤਾਂ ਵਿੱਚ ਵਾਧਾ ਹੋ ਰਿਹਾ ਹੈ।