ਪਿੰਡਾਂ ਵਾਲਿਆਂ ਨੇ ਕਾਬੂ ਕੀਤਾ ਲੁੱਟਾਂ-ਖੋਹਾਂ ਅਤੇ ਚੋਰੀਆਂ ਵਾਲਾ ਵੱਡਾ ਗਿਰੋਹ

ਲੋਹੀਆਂ -ਅੱਜ ਤੜਕਸਾਰ ਸਵੇਰੇ ਤਿੰਨ ਵਜੇ ਲੋਹੀਆਂ ਨੇੜੇ ਪੈਂਦੇ ਪਿੰਡ ਗਿੱਦੜਪਿੰਡੀ ਵਿਖੇ ਪਿੰਡ ਵਾਲਿਆਂ ਵੱਲੋਂ 6 ਚੋਰਾਂ ਦਾ ਗਿਰੋਹ ਕਾਬੂ ਕੀਤਾ ਗਿਆ। ਬਾਹਰ ਹਨ੍ਹੇਰਾ ਹੋਣ ਕਰਕੇ ਇਕ ਮੁਜਰਮ ਭੱਜਣ ਵਿਚ ਕਾਮਯਾਬ ਹੋ ਗਿਆ। ਬਾਕੀ ਦੇ 5 ਮੁਜਰਮਾਂ ਨੂੰ ਕਾਬੂ ਕਰਕੇ ਸਹੀ ਸਲਾਮਤ ਥਾਣਾ ਲੋਹੀਆਂ ਪੁਲਿਸ ਨੂੰ ਸੌਂਪ ਦਿੱਤਾ ਗਿਆ।

ਇਨ੍ਹਾਂ ਚੋਰਾਂ ਕੋਲੋਂ ਭਾਰੀ ਮਾਤਰਾ ਵਿਚ ਸੜਕ ਵਿਭਾਗ ਪੀਡਬਲਿਊਡੀ ਦਾ ਸਾਮਾਨ ਅਤੇ ਮੋਟਰਾਂ ਦਾ ਸਮਾਨ ਅਤੇ ਇਕ ਟਰੱਕ ਬਰਾਮਦ ਕੀਤਾ ਗਿਆ ਹੈ। ਅਸਲ ਵਿਚ ਇਕ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਚੋਰਾਂ ਵੱਲੋਂ ਉਸ ਨੂੰ ਧਮਕੀ ਦਿੱਤੀ ਗਈ ਕਿ ਗੋਲੀ ਮਾਰ ਦੇਵਾਂਗੇ । ਉਸਦੇ ਇਕੱਲਾ ਹੋਣ ਅਤੇ ਉਸ ਕੋਲ ਮੋਬਾਈਲ ਨਾਂ ਹੋਣ ਕਰਕੇ ਉਹ ਜਾਣਕਾਰੀ ਪਿੰਡ ਵਾਲਿਆਂ ਨੂੰ ਨਹੀਂ ਦੇ ਸਕਿਆ । 6 ਕੁ ਵਜੇ ਦੇ ਕਰੀਬ ਇਹ ਗਿਰੋਹ ਵਾਪਸ ਜਾਣ ਲੱਗਾ ਤਾਂ ਜਿੱਥੇ ਉਨ੍ਹਾਂ ਚੋਰਾਂ ਵੱਲੋਂ ਆਪਣਾ ਟਰੱਕ ਸਮਾਨ ਲੱਦ ਕੇ ਖੜਾ ਕੀਤਾ ਗਿਆ ਸੀ ਉਹ ਥਾਂ ਪੋਲੀ ਹੋਣ ਕਰਕੇ ਟਰੱਕ ਜ਼ਮੀਨ ਵਿਚ ਧੱਸ ਗਿਆ ਤੇ ਜਦ ਪਿੰਡ ਵਾਲਿਆਂ ਨੇ ਪੁੱਛਿਆ ਤਾਂ ਕਿਹਾ ਕਿ ਅਸੀਂ ਸਬਜ਼ੀ ਵੇਚ ਕੇ ਆਏ ਹਾਂ ਅਤੇ ਸਾਡਾ ਟਰੱਕ ਫਸ ਗਿਆ ਹੈ ਧੱਕਾ ਲੱਗਾ ਦੇਵੋ। ਪਰ ਪਿੰਡ ਵਾਲਿਆਂ ਨੇ ਜਦੋਂ ਦੇਖਿਆ ਕਿ ਟਰੱਕ ਵਿਚ pwd ਦਾ ਸਮਾਨ ਅਤੇ ਹੋਰ ਬਹੁਤ ਕੁਝ ਸੀ ਤਾਂ ਉਹ ਚੋਰ ਓਥੋਂ ਡਰ ਕੇ ਭੱਜਣ ਲੱਗੇ। ਪਰ ਪਿੰਡ ਵਾਸੀਆਂ ਨੇ ਰੌਲਾ ਪਾ ਕੇ ਖੱਤਿਆ ਵਿਚੋਂ ਭੱਜ ਕੇ ਉਨ੍ਹਾਂ ਨੂੰ ਫੜ੍ਹਿਆ। ਪਿੰਡ ਵਾਲਿਆਂ ਨੇ ਇਹ ਵੀ ਕਿਹਾ ਕਿ ਇਹ ਗੱਡੀ ਰੋਜ਼ਾਨਾ ‘ਗਿੱਦੜਵਿੰਡੀ-ਦਾਰੇਵਾਲ’ ਟੋਲ ਪਲਾਜ਼ਾ ਲੰਘ ਕੇ ਆਉਂਦੀ ਹੈ ਪਰ ਇਸ ਗੱਡੀ ਦੀ ਪੁਲਿਸ ਵੱਲੋਂ ਕੋਈ ਵੀ ਚੈਕਿੰਗ ਨਹੀਂ ਹੁੰਦੀ ।