Lytton- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ, ਜਿਸ ਨੇ ਕਿ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ। ਸੋਮਵਾਰ ਇੱਥੋਂ ਦੇ ਲਿਟਨ ’ਚ ਪਾਰਾ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ, ਜਿਹੜਾ ਕਿ ਸਾਲ 2023 ਦੌਰਾਨ ਸਭ ਤੋਂ ਵੱਧ ਰਹੇ। ਲਿਟਨ ’ਚ ਸੋਮਵਾਰ ਨੂੰ ਤਾਪਮਾਨ 41.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਹੜਾ ਕਿ ਆਪਣੇ-ਆਪ ’ਚ ਇੱਕ ਰਿਕਾਰਡ ਹੈ। ਪਿਛਲਾ ਰਿਕਾਰਡ ਐਟਜ਼ੀਕੋਮ (ਅਲਬਰਟਾ) ’ਚ ਬਣਿਆ ਸੀ, ਜਿੱਥੇ ਕਿ ਪਾਰਾ 39.8 ਤੱਕ ਪਹੁੰਚ ਗਿਆ ਸੀ। ਇੰਨਾ ਹੀ ਨਹੀਂ, ਮੰਗਲਵਾਰ ਨੂੰ ਵੀ ਹਾਲਾਤ ਸੋਮਵਾਰ ਵਰਗੇ ਹੀ ਰਹਿਣ ਦੀ ਉਮੀਦ ਹੈ। ਮੌਸਮ ਦਾ ਇਹ ਮਿਜਾਜ਼ ਕੁਝ ਲੋਕਾਂ ਅਸੁਵਿਧਾਜਨਕ ਅਤੇ ਕੁਝ ਲੋਕਾਂ ਲਈ ਖ਼ਤਰਨਾਕ ਹੋ ਸਕਦਾ ਹੈ। ਪ੍ਰਸ਼ਾਸਨ ਵਲੋਂ ਵਾਰ-ਵਾਰ ਲੋਕਾਂ ਨੂੰ ਸਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਗਰਮ ਤਾਪਮਾਨ ਸਭ ਤੋਂ ਖ਼ਤਰਨਾਕ ਮੋਸਮ ਹੈ, ਜਿਸਦਾ ਤੁਹਾਨੂੰ ਗਰਮੀਆਂ ਦੇ ਮਹੀਨਿਆਂ ਦੌਰਾਨ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਇੱਕ ਮੂਕ ਖ਼ਤਰਾ ਹੈ, ਜਿਹੜਾ ਕਿ ਸਭ ਤੋਂ ਯੋਗ ਵਿਅਕਤੀਆਂ ’ਤੇ ਵੀ ਅਸਰ ਕਰ ਸਕਦਾ ਹੈ।
ਇਨਫਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਇਸ ਪੂਰੇ ਹਫ਼ਤੇ ਦੌਰਾਨ ਤਾਪਮਾਨ ਹੌਲੀ-ਹੌਲੀ ਠੰਡਾ ਹੋ ਜਾਵੇਗਾ, ਕਿਉਂਕਿ ਇੱਕ ਮਜ਼ਬੂਤ ਤੱਟਵਰਤੀ ਪ੍ਰਵਾਹ ਵਿਕਸਿਤ ਹੋਵੇਗਾ। ਇਸ ਦੇ ਚੱਲਦਿਆਂ ਵਧੇਰੇ ਬੱਦਲ ਛਾਏ ਰਹਿਣਗੇ ਅਤੇ ਅਗਸਤ ਦੇ ਅਖ਼ੀਰ ਕੁਝ ਮੀਂਹ ਪੈਣ ਦੀ ਵੀ ਸੰਭਾਵਨਾ ਹੈ।