ਕਰਿਆਨਾ ਸਟੋਰਾਂ ਦੇ CEOs ਵਲੋਂ ਫੈਡਰਲ ਮੰਤਰੀਆਂ ਨਾਲ ਮੁਲਾਕਾਤ

Ottawa- ਉਦਯੋਗ ਮੰਤਰੀ ਫਰਾਂਕੋਇਸ-ਫਿਲਿਪ ਸ਼ੈਂਪੇਨ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ ਦੀਆਂ ਪ੍ਰਮੁੱਖ ਕਰਿਆਨੇ ਦੀਆਂ ਚੇਨਾਂ ਦੇ ਚੋਟੀ ਦੇ ਅਧਿਕਾਰੀ ਫੈਡਰਲ ਸਰਕਾਰ ਨਾਲ ਕੀਮਤਾਂ ਨੂੰ ਸਥਿਰ ਕਰਨ ਨੂੰ ਲੈ ਕੇ ਕੰਮ ਕਰਨ ਲਈ ਸਹਿਮਤ ਹੋ ਗਏ ਹਨ। ਹਾਲਾਂਕਿ ਇਸ ਨੂੰ ਕਿਵੇਂ ਪੂਰਾ ਕੀਤਾ ਜਾਵੇਗਾ, ਇਸ ਨੂੰ ਲੈ ਕੁਝ ਵੇਰਵਿਆਂ ਦਾ ਖੁਲਾਸਾ ਕੀਤਾ ਗਿਆ ਹੈ। ਸ਼ੈਂਪੇਨ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਸੋਮਵਾਰ ਸਵੇਰੇ ਲੋਬਲਾ, ਮੈਟਰੋ, ਐਮਪਾਇਰ, ਵਾਲਮਾਰਟ ਅਤੇ ਕੋਸਕੋ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਸ਼ੈਂਪੇਨ ਨੇ ਬੈਠਕ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕੈਨੇਡਾ ’ਚ ਭੋਜਨ ਦੀਆਂ ਕੀਮਤਾਂ ਨੂੰ ਸਥਿਰ ਕਰਨ ਦੇ ਸਾਡੇ ਯਤਨਾਂ ’ਚ ਕੈਨੇਡਾ ਸਰਕਾਰ ਦਾ ਸਮਰਥਨ ਕਰਨ ਲਈ ਸਹਿਮਤ ਹੋਏ ਹਨ। ਮੀਟਿੰਗਾਂ ਨੂੰ ਇਤਿਹਾਸਕ ਅਤੇ ਉਸਾਰੂ ਦੱਸਦਿਆਂ, ਉਦਯੋਗ ਮੰਤਰੀ ਨੇ ਕਿਹਾ ਕਿ ਉਸਨੇ ਕਰਿਆਨੇ ਦੇ ਸੀਈਓਜ਼ ਨੂੰ ਕਿਸੇ ਅਨਿਸ਼ਚਿਤ ਸ਼ਬਦਾਂ ’ਚ ਕਿਹਾ ਕਿ ਕੈਨੇਡੀਅਨ ਉਨ੍ਹਾਂ ਤੋਂ ਕਾਰਵਾਈ ਕਰਨ ਦੀ ਉਮੀਦ ਕਰਦੇ ਹਨ।
ਦੱਸਣਯੋਗ ਹੈ ਕਿ ਬੀਤੇ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਸੀ ਕਿ ਓਟਵਾ ਕੈਨੇਡੀਅਨ ਕਰਿਆਨੇ ਦੇ ਪ੍ਰਮੁੱਖ ਦੁਕਾਨਦਾਰਾਂ ਨੂੰ ਕੀਮਤਾਂ ਸਥਿਰ ਕਰਨ ਲਈ ਥੈਂਕਸਗਿਵਿੰਗ ਇੱਕ ਯੋਜਨਾ ਤਿਆਰ ਕਰਨ ਲਈ ਕਹਿ ਰਿਹਾ ਹੈ। ਟਰੂਡੋ ਨੇ ਚੇਤਾਵਨੀ ਦਿੱਤੀ ਕਿ ਜੇਕਰ ਯੋਜਨਾ ਚੰਗੀ ਨਾ ਹੋਈ ਤਾਂ, ਤਾਂ ਫੈਡਰਲ ਸਰਕਾਰ ਅਗਲੀ ਕਾਰਵਾਈ ਕਰੇਗੀ, ਜਿਨ੍ਹਾਂ ’ਚ ਨਵੇਂ ਟੈਕਸ ਲਾਉਣਾ ਵੀ ਸ਼ਾਮਿਲ ਸੀ।
ਸੋਮਵਾਰ ਦੁਪਹਿਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਟਰੂਡੋ ਨੇ ਦੁਹਰਾਇਆ ਕਿ ਫੈਡਰਲ ਸਰਕਾਰ ਇਹ ਯਕੀਨੀ ਬਣਾਉਣ ਜਾ ਰਹੀ ਹੈ ਕਿ ਵੱਡੇ ਕਰਿਆਨੇ ਦੇ ਮਾਲਕਾਂ ਕੋਲ ਇੱਕ ਯੋਜਨਾ ਹੈ। ਟਰੂਡੋ ਨੇ ਕਿਹਾ, ‘‘ਬਹੁਤ ਸਾਰੇ ਪਰਿਵਾਰਾਂ ਲਈ ਭੋਜਨ ਬਹੁਤ ਮਹਿੰਗਾ ਹੈ ਅਤੇ (ਕਰਿਆਨਾ ਵਿਕਰੇਤਾ) ਰਿਕਾਰਡ ਮੁਨਾਫਾ ਕਮਾ ਰਹੇ ਹਨ।’’
ਹਾਲਾਂਕਿ, ਲਿਬਰਲਾਂ ਨੇ ਇਹ ਸੰਕੇਤ ਨਹੀਂ ਦਿੱਤਾ ਹੈ ਕਿ ਉਹ ਕਰਿਆਨੇ ਵਾਲਿਆਂ ਨੂੰ ਕੀ ਕਰਦੇ ਦੇਖਣਾ ਚਾਹੁੰਦੇ ਹਨ ਜਾਂ ਇਹ ਚੇਨਾਂ ਕਰਿਆਨੇ ਦੀਆਂ ਕੀਮਤਾਂ ’ਚ ਸਥਿਰਤਾ ਕਿਵੇਂ ਲਿਆ ਸਕਦੀਆਂ ਹਨ।