Ottawa- ਸਾਊਦੀ ਅਰਬ ਦੀ ਰਾਸ਼ਟਰੀ ਏਅਰਲਾਈਨ ਪੰਜ ਸਾਲਾਂ ਦੇ ਕੂਟਨੀਤਕ ਵਿਵਾਦ ਤੋਂ ਬਾਅਦ ਕੈਨੇਡਾ ਲਈ ਉਡਾਣਾਂ ਮੁੜ ਸ਼ੁਰੂ ਕਰ ਰਹੀ ਹੈ। ਸਾਉਦੀਆ, ਜੋ ਪਹਿਲਾਂ ਸਾਊਦੀ ਅਰਬ ਏਅਰਲਾਈਨਜ਼ ਵਜੋਂ ਜਾਣੀ ਜਾਂਦੀ ਸੀ, ਜੇਦਾਹ ਅਤੇ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਚਕਾਰ 2 ਦਸੰਬਰ ਤੋਂ ਹਫ਼ਤੇ ’ਚ ਤਿੰਨ ਵਾਰ ਉਡਾਣ ਭਰੇਗੀ।
ਟਰਾਂਸਪੋਰਟ ਕੈਨੇਡਾ ਦਾ ਕਹਿਣਾ ਹੈ ਕਿ 2018 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਸਿੱਧੇ ਰਸਤੇ ਬਣੇ ਹਨ, ਜਦੋਂ ਸਾਊਦੀ ਅਰਬ ਨੇ ਕੈਨੇਡਾ ਵਲੋਂ ਉਸ ਦੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਦੀ ਜ਼ੋਰਦਾਰ ਨਿਖੇਧੀ ਕਰਨ ਦਾ ਵਿਰੋਧ ਕਰਦੇ ਹੋਏ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਸੀ।
ਉਸ ਸਾਲ, ਗਲੋਬਲ ਅਫੇਅਰਜ਼ ਕੈਨੇਡਾ ਨੇ ਦੇਸ਼ ਤੋਂ ਹਿਰਾਸਤ ’ਚ ਲਈਆਂ ਗਈਆਂ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੀਆਂ ਅਤੇ ਜਮਹੂਰੀਅਤ ਕਾਰਕੁਨਾਂ ਨੂੰ ਤੁਰੰਤ ਰਿਹਾਅ ਕਰਨ ਲਈ ਕਿਹਾ ਸੀ। ਇਸ ਦੇ ਜਵਾਬ ’ਚ, ਸਾਊਦੀ ਅਰਬ ਨੇ ਓਟਾਵਾ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਅਤੇ ਕੈਨੇਡਾ ਦੇ ਰਾਜਦੂਤ ਨੂੰ ਕੱਢ ਦਿੱਤਾ ਸੀ ਅਤੇ ਜਦਕਿ ਕੈਨੇਡਾ ’ਚ ਪੜ੍ਹ ਰਹੇ ਆਪਣੇ ਨਾਗਰਿਕਾਂ ਦੀ ਗਿਣਤੀ ਨੂੰ ਘਟਾਉਣ ਦੀ ਦਿਸ਼ਾ ’ਚ ਵੀ ਕਦਮ ਚੁੱਕੇ ਸਨ। ਦੋਵੇਂ ਦੇਸ਼ ਮਈ ’ਚ ਇੱਕ ਦੂਜੇ ਦੀਆਂ ਰਾਜਧਾਨੀਆਂ ’ਚ ਨਵੇਂ ਰਾਜਦੂਤਾਂ ਦਾ ਸਵਾਗਤ ਕਰਨ ਲਈ ਸਹਿਮਤ ਹੋਏ ਸਨ।