ਭਾਰਤ ਬਨਾਮ ਬੰਗਲਾਦੇਸ਼: ਅੱਜ ਭਾਰਤ ਅਤੇ ਬੰਗਲਾਦੇਸ਼ ਆਈਸੀਸੀ ਵਿਸ਼ਵ ਕੱਪ 2023 ਦੇ ਇੱਕ ਮਹੱਤਵਪੂਰਨ ਮੈਚ ਵਿੱਚ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਇਹ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡਿਆ ਜਾਣਾ ਹੈ। ਮੈਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ, ਜਿਸ ਲਈ ਟਾਸ ਦੁਪਹਿਰ 1:30 ਵਜੇ ਹੋਵੇਗਾ। ਇਹ ਮੈਚ ਭਾਰਤ ਲਈ ਖਾਸ ਹੈ ਕਿਉਂਕਿ ਬੰਗਲਾਦੇਸ਼ ਉਸ ਦੇ ਸਾਹਮਣੇ ਕਮਜ਼ੋਰ ਟੀਮ ਹੈ ਅਤੇ ਉਸ ਨੂੰ ਵੱਡੇ ਫਰਕ ਨਾਲ ਹਰਾ ਕੇ ਭਾਰਤ ਪੁਆਇੰਟ ਟੇਬਲ ਅਤੇ ਟੂਰਨਾਮੈਂਟ ਦੋਵਾਂ ‘ਚ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੁੰਦਾ ਹੈ। ਉਥੇ ਹੀ ਬੰਗਲਾਦੇਸ਼ ਦੀ ਟੀਮ ਵੱਡਾ ਉਲਟਫੇਰ ਕਰਨ ਦੀ ਕੋਸ਼ਿਸ਼ ਕਰੇਗੀ।
ਸ਼ਾਕਿਬ ਅਲ ਹਸਨ ਦੀ ਉਪਲਬਧਤਾ ‘ਤੇ ਸ਼ੱਕ ਹੈ
ਬੰਗਲਾਦੇਸ਼ ਟੀਮ ਲਈ ਕਪਤਾਨ ਸ਼ਾਕਿਬ ਅਲ ਹਸਨ ਦੀ ਉਪਲਬਧਤਾ ‘ਤੇ ਸ਼ੱਕ ਹੈ। ਕੁਝ ਖਿਡਾਰੀਆਂ ਦੀ ਫਾਰਮ ਟੀਮ ਨੂੰ ਪਰੇਸ਼ਾਨ ਕਰ ਰਹੀ ਹੈ। ਸ਼ਾਇਦ ਤਨਜ਼ੀਮ ਹਸਨ ਸਾਕਿਬ ਨੂੰ ਵੀ ਮੌਕਾ ਮਿਲ ਸਕਦਾ ਹੈ।
ਪੁਣੇ ਦੇ ਸਟੇਡੀਅਮ ਵਿੱਚ ਬਾਊਂਡਰੀ ਛੋਟੀ ਹੈ
ਪੁਣੇ ਸਟੇਡੀਅਮ ‘ਚ ਬਾਊਂਡਰੀ ਛੋਟੀ ਹੈ, ਇਸ ਲਈ ਇੱਥੇ ਜ਼ਿਆਦਾ ਸ਼ਾਟ ਲਏ ਜਾਣਗੇ। ਟੀਮ ‘ਚ ਕਿਸੇ ਵਾਧੂ ਸਪਿਨਰ ਨੂੰ ਸ਼ਾਮਲ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ।ਸੰਭਾਵਤ ਤੌਰ ‘ਤੇ ਭਾਰਤ ਉਨ੍ਹਾਂ ਹੀ ਖਿਡਾਰੀਆਂ ਨਾਲ ਖੇਡੇਗਾ, ਜਿਨ੍ਹਾਂ ਨੂੰ ਪਾਕਿਸਤਾਨ ਖਿਲਾਫ ਟੀਮ ‘ਚ ਸ਼ਾਮਲ ਕੀਤਾ ਗਿਆ ਸੀ।