ਕੀ ਡ੍ਰਾਈ ਫਰੂਟਸ ਖਾਣ ਨਾਲ ਵੱਧ ਸਕਦਾ ਹੈ ਸ਼ੂਗਰ ਦਾ ਪੱਧਰ? ਜਾਣੋ ਸ਼ੂਗਰ ਦੇ ਮਾਹਿਰ ਤੋਂ ਸੱਚਾਈ

Can Dry Fruits Cause Sugar: ਡ੍ਰਾਈ ਫਰੂਟਸ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸ਼ੂਗਰ ਦੇ ਮਰੀਜ਼ ਅਕਸਰ ਡ੍ਰਾਈ ਫਰੂਟਸ ਖਾਣ ਤੋਂ ਪਰਹੇਜ਼ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਤੇਜ਼ੀ ਨਾਲ ਵੱਧ ਸਕਦਾ ਹੈ। ਕੀ ਸ਼ੂਗਰ ਦੇ ਮਰੀਜ਼ਾਂ ਲਈ ਡ੍ਰਾਈ ਫਰੂਟਸ ਖਾਣਾ ਅਸਲ ਵਿੱਚ ਨੁਕਸਾਨਦੇਹ ਹੈ? ਆਓ ਜਾਣਦੇ ਹਾਂ ਇਸ ਬਾਰੇ ਡਾਇਬਟੀਜ਼ ਸਪੈਸ਼ਲਿਸਟ ਤੋਂ।

ਅੱਜ-ਕੱਲ੍ਹ ਲੋਕ ਤਿਉਹਾਰਾਂ ‘ਤੇ ਇਕ-ਦੂਜੇ ਨੂੰ ਡ੍ਰਾਈ ਫਰੂਟਸ ਗਿਫਟ ਕਰਨਾ ਪਸੰਦ ਕਰਦੇ ਹਨ। ਇਹ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਡ੍ਰਾਈ ਫਰੂਟਸ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਜ਼ਿਆਦਾਤਰ ਲੋਕ ਕਾਜੂ, ਬਦਾਮ, ਕਿਸ਼ਮਿਸ਼, ਮਖਾਨਾ, ਪਿਸਤਾ ਅਤੇ ਅੰਜੀਰ ਵਰਗੇ ਡ੍ਰਾਈ ਫਰੂਟਸ ਬਹੁਤ ਜ਼ਿਆਦਾ ਖਾਂਦੇ ਹਨ। ਸ਼ੂਗਰ ਦੇ ਮਰੀਜ਼ ਵੀ ਡ੍ਰਾਈ ਫਰੂਟਸ ਖਾਂਦੇ ਦੇਖੇ ਜਾ ਸਕਦੇ ਹਨ।

ਕੁਝ ਲੋਕ ਸ਼ੂਗਰ ਦੇ ਮਰੀਜ਼ਾਂ ਨੂੰ ਡ੍ਰਾਈ ਫਰੂਟਸ ਖਾਣ ਦੀ ਸਲਾਹ ਦਿੰਦੇ ਹਨ, ਜਦਕਿ ਕੁਝ ਲੋਕ ਇਸ ਨੂੰ ਨੁਕਸਾਨਦੇਹ ਮੰਨਦੇ ਹਨ। ਜ਼ਿਆਦਾਤਰ ਡ੍ਰਾਈ ਫਰੂਟਸ ਮਿੱਠੇ ਹੁੰਦੇ ਹਨ, ਜਿਸ ਕਾਰਨ ਲੋਕਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਵਿਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਇਸ ਨੂੰ ਲੈ ਕੇ ਅਕਸਰ ਲੋਕਾਂ ਵਿਚ ਭੰਬਲਭੂਸਾ ਬਣਿਆ ਰਹਿੰਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਮਾਹਿਰਾਂ ਦੀ ਰਾਏ।

ਡਾ: ਅਨੁਸਾਰ ਡ੍ਰਾਈ ਫਰੂਟਸ ਨੂੰ ਧੁੱਪ ‘ਚ ਸੁਕਾ ਕੇ ਤਿਆਰ ਕੀਤਾ ਜਾਂਦਾ ਹੈ, ਜਿਸ ਨਾਲ ਇਨ੍ਹਾਂ ‘ਚ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟਸ ਦੇ ਨਾਲ-ਨਾਲ ਕੁਦਰਤੀ ਫਰੂਟੋਜ਼ ਦੀ ਮਾਤਰਾ ਵਧ ਜਾਂਦੀ ਹੈ। ਸ਼ੂਗਰ ਦੇ ਰੋਗੀਆਂ ਲਈਡ੍ਰਾਈ ਫਰੂਟਸ ਦਾ ਸੇਵਨ ਕਰਨਾ ਵੀ ਫਾਇਦੇਮੰਦ ਹੁੰਦਾ ਹੈ।

ਸ਼ੂਗਰ ਦੇ ਮਰੀਜ਼ਾਂ ਨੂੰ ਡ੍ਰਾਈ ਫਰੂਟਸ ਦਾ ਸੇਵਨ ਸੀਮਾ ਵਿੱਚ ਹੀ ਕਰਨਾ ਚਾਹੀਦਾ ਹੈ। ਜ਼ਿਆਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਵਧ ਸਕਦਾ ਹੈ। ਡਾਕਟਰ ਮੁਤਾਬਕ ਡ੍ਰਾਈ ਫਰੂਟਸ ਵਿੱਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਜਿਹੇ ‘ਚ ਜੇਕਰ ਇਨ੍ਹਾਂ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕੀਤਾ ਜਾਵੇ ਤਾਂ ਇਸ ਦਾ ਗਲਾਈਸੈਮਿਕ ਕੰਟਰੋਲ ‘ਤੇ ਮਾੜਾ ਅਸਰ ਪੈਂਦਾ ਹੈ ਅਤੇ ਬਲੱਡ ਸ਼ੂਗਰ ਦੇ ਤੇਜ਼ੀ ਨਾਲ ਵਧਣ ਦਾ ਖਤਰਾ ਰਹਿੰਦਾ ਹੈ।

ਹੁਣ ਸਵਾਲ ਇਹ ਹੈ ਕਿ ਸ਼ੂਗਰ ਦੇ ਰੋਗੀਆਂ ਨੂੰ ਦਿਨ ਦੇ ਕਿਹੜੇ ਸਮੇਂ ਡ੍ਰਾਈ ਫਰੂਟਸ ਖਾਣ ਦਾ ਜ਼ਿਆਦਾ ਫਾਇਦਾ ਹੁੰਦਾ ਹੈ? ਇਸ ‘ਤੇ ਮਾਹਿਰਾਂ ਦਾ ਮੰਨਣਾ ਹੈ ਕਿ ਸ਼ੂਗਰ ਦੇ ਮਰੀਜ਼ ਦਿਨ ‘ਚ ਕਿਸੇ ਵੀ ਸਮੇਂ ਡ੍ਰਾਈ ਫਰੂਟਸ ਖਾ ਸਕਦੇ ਹਨ ਪਰ ਊਰਜਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇਨ੍ਹਾਂ ਨੂੰ ਖਾਣੇ ਤੋਂ ਬਾਅਦ ਸਨੈਕਸ ਦੇ ਰੂਪ ‘ਚ ਖਾਣਾ ਬਿਹਤਰ ਹੁੰਦਾ ਹੈ। ਜਿਨ੍ਹਾਂ ਲੋਕਾਂ ਦਾ ਸ਼ੂਗਰ ਲੈਵਲ ਬਹੁਤ ਜ਼ਿਆਦਾ ਹੈ, ਉਨ੍ਹਾਂ ਨੂੰ ਡ੍ਰਾਈ ਫਰੂਟਸ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।