ਡੈਸਕ- ਦਿੱਲੀ ਵਿਚ ਪ੍ਰੀ-ਮਾਨਸੂਨ ਮੀਂਹ ਸ਼ੁਰੂ ਹੋ ਗਿਆ ਹੈ ਜੋ ਕਿ ਜਾਰੀ ਹੈ। ਬੀਤੀ ਰਾਤ ਕੁਝ ਘੰਟੇ ਤੇਜ਼ ਮੀਂਹ ਪਿਆ। ਇਸ ਕਾਰਨ ਦਿੱਲੀ-NCR ਦੇ ਕਈ ਇਲਾਕਿਆਂ ਵਿਚ 2 ਤੋਂ 4 ਫੁੱਟ ਤੱਕ ਪਾਣੀ ਭਰ ਗਿਆ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ-1 ਦੀ ਛੱਤ ਡਿੱਗ ਗਈ। ਇਸ ਦੀ ਚਪੇਟ ਵਿਚ ਕਈ ਟੈਕਸੀਆਂ ਤੇ ਕਾਰਾਂ ਆ ਗਈਆਂ। ਇਨ੍ਹਾਂ ਵਿਚ ਬੈਠੇ 6 ਲੋਕ ਜ਼ਖਮੀ ਹੋ ਗਏ।
ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਘਟਨਾ ਸਵੇਰੇ 5 ਵਜੇ ਦੀ ਹੈ। ਗੱਡੀਆਂ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਟਰਮੀਨਲ-1 ਦੀ ਛੱਤ ਦੀ ਸ਼ੀਟ ਤੋਂ ਇਲਾਵਾ ਸਪੋਰਟ ਬੀਮ ਵੀ ਢਿਹ ਗਿਆ ਹੈ। ਇਸ ਨਾਲ ਟਰਮੀਨਲ ਦੇ ਪਿਕਅੱਪ ਤੇ ਡ੍ਰਾਪ ਏਰੀਏ ਵਿਚ ਖੜ੍ਹੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ।
ਛੱਤ ਡਿਗਣ ਦੇ ਬਾਅਦ ਦਿੱਲੀ ਏਅਰਪੋਰਟ ਦੇ ਟਰਮੀਨਲ-1 ਤੋਂ ਉਡਾਣ ਭਰਨ ਵਾਲੀਆਂ ਫਲਾਈਟਾਂ ਸਸਪੈਂਡ ਕਰ ਦਿੱਤੀਆਂ ਗਈਆਂ ਹਨ। ਏਅਰਪੋਰਟ ਅਧਿਕਾਰੀ ਨੇ ਦੱਸਿਆ ਕਿ ਟਰਮੀਨਲ-1 ‘ਤੇ ਚੈਕ-ਇਨ ਕਾਊਂਟਰ ਬੰਦ ਕਰ ਦਿੱਤੇ ਗਏ ਹਨ। ਫਲਾਈਟਸ ਰੱਦ ਹੋਣ ਕਾਰਨ ਦਿੱਲੀ ਏਅਰਪੋਰਟ ਦੇ ਟਰਮੀਨਲ-1 ‘ਤੇ ਪਹੁੰਚੇ ਕਈ ਯਾਤਰੀ ਪ੍ਰੇਸ਼ਾਨ ਹੋਏ ਹਨ।