iPhone 16 ਸੀਰੀਜ਼ ਦਾ ਆਖਿਰਕਾਰ ਇੰਤਜ਼ਾਰ ਖਤਮ ਹੋ ਗਿਆ ਹੈ। ਐਪਲ ਨੇ ਭਾਰਤ ‘ਚ ਆਈਫੋਨ 16 ਸੀਰੀਜ਼ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ।
ਲੋਕ ਇਸ ਨੂੰ ਖਰੀਦਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਆਈਫੋਨ 16 ਸੀਰੀਜ਼ ਦਾ ਕ੍ਰੇਜ਼ ਅਜਿਹਾ ਹੈ ਕਿ ਦਿੱਲੀ ਦੇ ਸਿਲੈਕਟ ਸਿਟੀਵਾਕ, ਸਾਕੇਤ ‘ਚ ਐਪਲ ਸਟੋਰ ‘ਤੇ ਸਵੇਰੇ 4 ਵਜੇ ਤੋਂ ਖਰੀਦਦਾਰ ਆਪਣੀ ਵਾਰੀ ਦੀ ਉਡੀਕ ਕਰਦੇ ਦੇਖੇ ਗਏ।
ਇਸ ਸੀਰੀਜ਼ ਦੇ ਤਹਿਤ ਕੰਪਨੀ ਨੇ iPhone 16 , ਆਈਫੋਨ 16 Plus, ਆਈਫੋਨ 16 Pro, ਆਈਫੋਨ 16 Pro Max ਨੂੰ ਪੇਸ਼ ਕੀਤਾ ਹੈ। ਇਸ ਸੀਰੀਜ਼ ‘ਚ ਦਿੱਤੇ ਗਏ ਫੀਚਰਸ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ।
iPhone 16 ਦੇ ਫੀਚਰਸ
ਇਸ ਵਾਰ ਕੰਪਨੀ ਨੇ iPhone 16 ਸੀਰੀਜ਼ ‘ਚ ਐਪਲ ਇੰਟੈਲੀਜੈਂਸ (AI) ਦੀ ਵਰਤੋਂ ਕੀਤੀ ਹੈ। ਜੋ ਇਸਨੂੰ ਖਾਸ ਬਣਾਉਂਦਾ ਹੈ। ਇਸ ਫੀਚਰ ਕਾਰਨ ਲੋਕ ਇਸ ਨੂੰ ਖਰੀਦਣ ਲਈ ਬੇਤਾਬ ਨਜ਼ਰ ਆ ਰਹੇ ਹਨ।
ਇਸ ਵਾਰ ਕੰਪਨੀ ਨੇ ਨਾ ਸਿਰਫ ਫੀਚਰਸ ‘ਚ ਬਦਲਾਅ ਕੀਤਾ ਹੈ ਸਗੋਂ ਡਿਸਪਲੇ, ਕਲਰ ਅਤੇ ਕੈਮਰੇ ਦੀ ਕੁਆਲਿਟੀ ‘ਚ ਵੀ ਬਦਲਾਅ ਕੀਤਾ ਹੈ।
ਆਈਫੋਨ 16, ਆਈਫੋਨ 16 ਪਲੱਸ: ਕੀਮਤ
ਆਈਫੋਨ 16 ਦੇ ਬੇਸ ਮਾਡਲ ਵਿੱਚ 128GB ਸਟੋਰੇਜ ਹੈ ਅਤੇ ਭਾਰਤ ਵਿੱਚ ਇਸਦੀ ਕੀਮਤ 79,900 ਰੁਪਏ ਹੈ।
ਜਦੋਂ ਕਿ ਇਸ ਦੇ 256GB ਮਾਡਲ ਦੀ ਕੀਮਤ 89,900 ਰੁਪਏ ਅਤੇ 512GB ਮਾਡਲ ਦੀ ਕੀਮਤ 1,09,900 ਰੁਪਏ ਹੈ।