ਅਗਲੇ 5 ਦਿਨ ਪੰਜਾਬ ‘ਚ ਦਰਮਿਆਨੀ ਬਾਰਿਸ਼, ਪਾਰਾ ਡਿੱਗਣ ਦੀ ਵੀ ਉਮੀਦ

ਡੈਸਕ- ਪੰਜਾਬ ‘ਚ ਅੱਜ ਤੋਂ ਅਗਲੇ ਪੰਜ ਦਿਨਾਂ ਤੱਕ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਮੀਂਹ ਕਾਰਨ ਤਾਪਮਾਨ 1 ਤੋਂ 2 ਡਿਗਰੀ ਤੱਕ ਹੇਠਾਂ ਆ ਸਕਦਾ ਹੈ। ਸੋਮਵਾਰ ਨੂੰ ਪੰਜਾਬ ਦਾ ਮੌਸਮ ਖੁਸ਼ਕ ਰਿਹਾ, ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਨਹੀਂ ਪਿਆ। ਇਸ ਕਾਰਨ ਤਾਪਮਾਨ ‘ਚ 1.3 ਡਿਗਰੀ ਦਾ ਵਾਧਾ ਦੇਖਿਆ ਗਿਆ ਹੈ। ਇਸ ਲਈ ਪਾਰਾ ਆਮ ਤਾਪਮਾਨ ਨਾਲੋਂ 2.4 ਡਿਗਰੀ ਵੱਧ ਹੋ ਗਿਆ ਹੈ। ਰੂਪਨਗਰ ‘ਚ ਸੋਮਵਾਰ ਸਭ ਤੋਂ ਵੱਧ ਤਾਪਮਾਨ 38.5 ਡਿਗਰੀ ਦਰਜ ਕੀਤਾ ਗਿਆ। ਪੰਜਾਬ ਦਾ ਘੱਟੋ-ਘੱਟ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਤਾਪਮਾਨ 0.9 ਡਿਗਰੀ ਵੱਧ ਗਿਆ। ਇਸ ਕਾਰਨ ਹੁਣ ਇਹ ਆਮ ਨਾਲੋਂ 5.1 ਡਿਗਰੀ ਵੱਧ ਹੋ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਘੱਟ ਤਾਪਮਾਨ 25 ਡਿਗਰੀ ਦਰਜ ਕੀਤਾ ਗਿਆ।

ਸੋਮਵਾਰ ਨੂੰ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 36.0 ਡਿਗਰੀ, ਲੁਧਿਆਣਾ ਦਾ ਵੀ 36.0 ਡਿਗਰੀ, ਪਟਿਆਲਾ ਦਾ 37.3 ਡਿਗਰੀ, ਪਠਾਨਕੋਟ ਦਾ 36.3 ਡਿਗਰੀ, ਬਠਿੰਡਾ ਦਾ 37.6 ਡਿਗਰੀ ਦਰਜ ਕੀਤਾ ਗਿਆ। ਗੁਰਦਾਸਪੁਰ ਵਿੱਚ ਤਾਪਮਾਨ 35.2 ਡਿਗਰੀ, ਐਸਬੀਐਸ ਨਗਰ ਵਿੱਚ 36.7 ਡਿਗਰੀ, ਬਰਨਾਲਾ ਵਿੱਚ 36.3 ਡਿਗਰੀ, ਫ਼ਿਰੋਜ਼ਪੁਰ ਵਿੱਚ 36.7 ਡਿਗਰੀ, ਹੁਸ਼ਿਆਰਪੁਰ ਵਿੱਚ 35.0 ਡਿਗਰੀ ਅਤੇ ਜਲੰਧਰ ਵਿੱਚ 34.5 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 26.8 ਡਿਗਰੀ, ਲੁਧਿਆਣਾ ਦਾ 26.8 ਡਿਗਰੀ, ਪਟਿਆਲਾ ਦਾ 26.5 ਡਿਗਰੀ, ਪਠਾਨਕੋਟ ਦਾ 25.9, ਬਰਨਾਲਾ ਦਾ 26.0, ਫ਼ਰੀਦਕੋਟ ਦਾ 26.5, ਫ਼ਿਰੋਜ਼ਪੁਰ ਦਾ 26.2 ਡਿਗਰੀ ਅਤੇ ਜਲੰਧਰ ਦਾ ਘੱਟੋ-ਘੱਟ ਤਾਪਮਾਨ 26.2 ਡਿਗਰੀ ਦਰਜ ਕੀਤਾ ਗਿਆ।