ਡੈਸਕ- ਤਪਾ ਮੰਡੀ ਦੇ ਪਿੰਡ ਰੂੜੇਕੇ ਕਲਾਂ ਤੋਂ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿਛਲੀ ਲੰਘੀ ਰਾਤ ਨੂੰ ਇੱਕ ਪਤਨੀ ਵੱਲੋਂ ਆਪਣੇ ਹੀ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕੁੱਝ ਏਕੜ ਜ਼ਮੀਨ ਪਿੱਛੇ ਮਹਿਲਾ ਨੇ ਆਪਣੇ ਮਾਪਿਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਹਰਜਿੰਦਰ ਸਿੰਘ ਪੁੱਤਰ ਸਵ. ਨਛੱਤਰ ਸਿੰਘ (42 ਸਾਲ) ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਅਤੇ ਦੋ ਭੈਣਾਂ ਦਾ ਇਕਲੋਤਾ ਭਰਾ ਸੀ।
ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਖੇਤੀਬਾੜੀ ਕਰਦਾ ਸੀ। ਜਿਸ ਦਾ 20 ਸਾਲ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਭੁਪਾਲ ਦੀ ਰਹਿਣ ਵਾਲੀ ਵੀਰਪਾਲ ਕੌਰ ਪੁੱਤਰੀ ਦੁੱਲਾ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹਨਾਂ ਦਾ ਇੱਕ ਪੁੱਤਰ ਵੀ ਸੀ। ਕਿਸਾਨੀ ਪਰਿਵਾਰ ਨੂੰ ਸੰਬੰਧਿਤ ਇਹ ਪਰਿਵਾਰ ਸਾਢੇ ਪੰਜ ਏਕੜ ਜਮੀਨ ਵਿੱਚ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਦਾ ਸੀ।
ਵਿਆਹ ਤੋਂ ਕੁਝ ਸਾਲ ਬਾਅਦ ਹੀ ਮ੍ਰਿਤਕ ਹਰਜਿੰਦਰ ਸਿੰਘ ਦੀ ਪਤਨੀ ਵੀਰਪਾਲ ਕੌਰ ਸਮੇਤ ਸਹੁਰੇ ਪਰਿਵਾਰ ਵੱਲੋਂ ਲਗਾਤਾਰ ਉਸ ਨੂੰ ਜ਼ਮੀਨ ਆਪਣੇ ਨਾਮ ਕਰਾਉਣ ਨੂੰ ਲੈ ਕੇ ਡਰਾਇਆ ਧਮਕਾਇਆ ਜਾ ਰਿਹਾ ਸੀ, ਜਿਸ ਵਜੋਂ ਹਰਜਿੰਦਰ ਸਿੰਘ ਦੇ ਪਿਤਾ ਨਛੱਤਰ ਸਿੰਘ ਨੇ ਆਪਣੇ ਜਿਉਂਦੇ ਸਮੇਂ ਆਪਣੇ ਪੋਤੇ ਦੇ ਨਾਮ ਢਾਈ ਏਕੜ ਜ਼ਮੀਨ ਲਗਵਾ ਦਿੱਤੀ ਤਾਂ ਜੋ ਉਸਦਾ ਹੱਕ ਕੋਈ ਹੋਰ ਕੋਈ ਨਾ ਮਾਰ ਸਕੇ। ਜਿਸ ਤੋਂ ਬਾਅਦ ਮ੍ਰਿਤਕ ਦੇ ਪਿਤਾ ਨਛੱਤਰ ਸਿੰਘ ਦੀ ਮੌਤ ਹੋਣ ਤੋਂ ਬਾਅਦ ਬਾਕੀ ਰਹਿੰਦੇ ਤਿੰਨ ਏਕੜ ਜ਼ਮੀਨ ਮ੍ਰਿਤਕ ਨਛੱਤਰ ਸਿੰਘ ਦੀਆਂ ਦੋਵੇਂ ਧੀਆਂ, ਉਸ ਦੀ ਪਤਨੀ ਅਤੇ ਉਹਦੇ ਇਕਲੋਤੇ ਪੁੱਤਰ ਹਰਜਿੰਦਰ ਸਿੰਘ ਦੇ ਨਾਮ ਹੋ ਗਈ।
ਮ੍ਰਿਤਕ ਹਰਜਿੰਦਰ ਸਿੰਘ ਦੀ ਪਤਨੀ ਵੀਰਪਾਲ ਕੌਰ ਵੱਲੋਂ ਜ਼ਮੀਨ ਆਪਣੇ ਨਾਮ ਕਰਾਉਣ ਨੂੰ ਲੈ ਕੇ ਦੁਬਾਰਾ ਫਿਰ ਆਪਣੇ ਪਤੀ ਹਰਜਿੰਦਰ ਸਿੰਘ ਨੂੰ ਡਰਾਇਆ ਧਮਕਾਇਆ ਅਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਦੇ ਚਲਦਿਆਂ ਪਰਿਵਾਰਿਕ ਮੈਂਬਰਾਂ ਨੇ ਦੁਬਾਰਾ ਘਰ ਵਸਾਉਣ ਦੇ ਚਲਦਿਆਂ ਦੋਵੇਂ ਭੈਣਾਂ ਨੇ ਇਕੱਠੇ ਹੋਕੇ ਆਪਣੇ ਹਿੱਸੇ ਆਉਂਦੀ ਦੋ ਏਕੜ ਦੇ ਕਰੀਬ ਜ਼ਮੀਨ ਵੀ ਆਪਣੇ ਭਰਾ ਹਰਜਿੰਦਰ ਸਿੰਘ ਨਾਲ ਲਗਵਾ ਦਿੱਤੀ।
ਪਰ ਉਸਦੀ ਬੇਰਹਿਮ ਪਤਨੀ ਨੇ ਆਪਣੀ ਸੱਸ ਦੇ ਹਿੱਸੇ ਆਉਂਦੀ ਜ਼ਮੀਨ ਨੂੰ ਵੀ ਆਪਣੇ ਨਾਮ ਲਗਵਾਉਣ ਲਈ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਘਰ ਵਿੱਚ ਘਰੇਲੂ ਕਲੇਸ਼ ਹੋਣ ਲੱਗ ਪਿਆ ਅਤੇ ਮਾਹੌਲ ਇਨਾ ਗਰਮਾ ਗਿਆ ਕਿ ਹਰਜਿੰਦਰ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਣ ਲੱਗੀਆਂ। ਜਿਸ ਤੋਂ ਵੀਰਪਾਲ ਕੌਰ ਆਪਣੇ ਆਪਣੇ ਪਤੀ ਤੋਂ ਰੁਸ ਕੇ ਉਹ ਆਪਣੇ ਮਾਤਾ-ਪਿਤਾ ਦੇ ਪੇਕੇ ਘਰ ਚਲੀ ਗਈ ਸੀ। ਸਾਜਿਸ਼ ਤਹਿਤ ਮ੍ਰਿਤਕ ਹਰਜਿੰਦਰ ਸਿੰਘ ਦੀ ਪਤਨੀ ਵੀਰਪਾਲ ਕੌਰ ਆਪਣੇ ਪਿਤਾ-ਮਾਤਾ ਅਤੇ ਆਪਣੇ ਪੁੱਤ ਨੂੰ ਨਾਲ ਲੈ ਆਪਣੇ ਪਤੀ ਹਰਜਿੰਦਰ ਸਿੰਘ ਦੇ ਘਰ ਰੂੜੇਕੇ ਕਲਾਂ ਵਿਖੇ ਆ ਗਏ।