ਆ ਗਿਆ ਐਕਸਪ੍ਰੈੱਸ ਐਂਟਰੀ ਦਾ Latest ਡਰਾਅ, ਜਾਣੋ ਕੀ ਰਿਹਾ CRS ਸਕੋਰ

Ottawa- ਕੈਨੇਡਾ ਨੇ 19 ਫਰਵਰੀ 2025 ਨੂੰ ਐਕਸਪ੍ਰੈੱਸ ਐਂਟਰੀ ਡਰਾਅ ਨੰਬਰ 337 ਰਾਹੀਂ ਫਰੈਂਚ ਭਾਸ਼ਾ ਨਿਪੁੰਨਤਾ ਸ਼੍ਰੇਣੀ ਅਧੀਨ 6,500 ਉਮੀਦਵਾਰਾਂ ਨੂੰ ਸਥਾਈ ਨਿਵਾਸ (PR) ਲਈ ਅਰਜ਼ੀ ਦੇਣ ਦਾ ਸੱਦਾ ਦਿੱਤਾ। ਇਸ ਡਰਾਅ ਵਿੱਚ ਸਭ ਤੋਂ ਘੱਟ CRS ਸਕੋਰ 428 ਰਿਹਾ। ਚੁਣੇ ਗਏ ਉਮੀਦਵਾਰ 60 ਦਿਨਾਂ ਵਿੱਚ ਆਪਣਾ ਪੂਰਾ PR ਅਰਜ਼ੀ ਪੱਤਰ ਦਾਖਲ ਕਰ ਸਕਦੇ ਹਨ।

ਐਕਸਪ੍ਰੈੱਸ ਐਂਟਰੀ ਅਤੇ CRS ਸਕੋਰ
ਐਕਸਪ੍ਰੈੱਸ ਐਂਟਰੀ ਵਿੱਚ ਸ਼ਾਮਲ ਹੋਣ ਲਈ, ਉਮੀਦਵਾਰਾਂ ਨੂੰ ਅੰਗਰੇਜ਼ੀ ਜਾਂ ਫਰੈਂਚ ਭਾਸ਼ਾ ਦੀ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ। IRCC ਭਾਸ਼ਾ ਯੋਗਤਾ ਦੀ ਜਾਂਚ ਲਈ CLB (ਅੰਗਰੇਜ਼ੀ) ਅਤੇ NCLC (ਫਰੈਂਚ) ਬੈਂਚਮਾਰਕ ਦੀ ਵਰਤੋਂ ਕਰਦਾ ਹੈ। CRS (ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ) ਰਾਹੀਂ ਉਮੀਦਵਾਰਾਂ ਨੂੰ ਉਨ੍ਹਾਂ ਦੀਆਂ ਯੋਗਤਾਵਾਂ, ਭਾਸ਼ਾ ਦੱਖਣਤਾ, ਨੌਕਰੀ ਅਨੁਭਵ ਆਦਿ ਦੇ ਆਧਾਰ ‘ਤੇ ਅੰਕ ਦਿੱਤੇ ਜਾਂਦੇ ਹਨ।

PNP ਡਰਾਅ ਦਾ ਨਤੀਜਾ
17 ਫਰਵਰੀ 2025 ਨੂੰ PNP ਡਰਾਅ ਕੱਢਿਆ ਗਿਆ ਸੀ, ਜਿਸ ਵਿੱਚ 646 ਉਮੀਦਵਾਰਾਂ ਨੂੰ ਸੱਦਾ ਮਿਲਿਆ। ਇਸ ਵਿੱਚ ਸਭ ਤੋਂ ਘੱਟ CRS ਸਕੋਰ 750 ਰਿਹਾ। PNP ਉਮੀਦਵਾਰ ਕਿਸੇ ਖ਼ਾਸ ਪ੍ਰਾਂਤ ਵਿੱਚ ਸਥਾਈ ਨਿਵਾਸ ਅਤੇ ਨੌਕਰੀ ਦਾ ਮੌਕਾ ਪ੍ਰਾਪਤ ਕਰ ਸਕਦੇ ਹਨ।

ਨਵਾਂ ਡਰਾਅ ਫਰੈਂਚ ਭਾਸ਼ਾ ਬੋਲਣ ਵਾਲਿਆਂ ਨੂੰ ਉਤਸ਼ਾਹਤ ਕਰਨ ਲਈ
ਕੈਨੇਡਾ ਸਰਕਾਰ ਫਰੈਂਚ-ਭਾਸ਼ੀ ਸਮੂਹਾਂ ਨੂੰ ਵਧਾਵਾ ਦੇਣ ਲਈ ਵੱਖ-ਵੱਖ ਸ਼੍ਰੇਣੀਆਂ ਵਿੱਚ ਐਕਸਪ੍ਰੈੱਸ ਐਂਟਰੀ ਡਰਾਅ ਕੱਢਦੀ ਰਹਿੰਦੀ ਹੈ।