IND vs SL : ਦੂਜੇ ਮੈਚ ਵਿਚ ਸ੍ਰੀ ਲੰਕਾ ਨੇ ਭਾਰਤ ਨੂੰ ਦਿੱਤਾ 276 ਦੌੜਾਂ ਦਾ ਟੀਚਾ

ਕੋਲੰਬੋ— ਭਾਰਤ ਤੇ ਸ਼੍ਰੀਲੰਕਾ ਵਿਚਾਲੇ ਖੇਡੇ ਜਾ ਰਹੇ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ’ਚ ਸ਼੍ਰੀਲੰਕਾ ਨੇ 275 ਦੌੜਾਂ ਬਣਾਈਆਂ। ਸ੍ਰੀ ਲੰਕਾ ਨੇ ਇਹ ਦੌੜਾਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ ’ਤੇ ਬਣਾਈਆਂ। ਸ਼੍ਰੀਲੰਕਾ ਨੇ ਭਾਰਤ ਨੂੰ ਜਿੱਤ ਲਈ 276 ਦੌੜਾਂ ਦਾ ਟੀਚਾ ਦਿੱਤਾ।

ਸ਼੍ਰੀਲੰਕਾ ਦੇ ਚਰਿਤ ਅਸਲੰਕਾ ਨੇ 65 ਦੌੜਾਂ ਅਤੇ ਅਵਿਸ਼ਕਾ ਫਰਨਾਂਡੋ ਨੇ 50 ਦੌੜਾਂ ਦੀ ਪਾਰੀ ਖੇਡੀ। ਸ਼੍ਰੀਲੰਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਮਿਨੋਡ ਭਾਨੁਕਾ 36 ਦੌੜਾਂ ਬਣਾ ਕੇ ਆਊਟ ਹੋ ਗਏ। ਉਹ ਚਾਹਲ ਦੀ ਗੇਂਦ ’ਤੇ ਮਨੀਸ਼ ਪਾਂਡੇ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਭਾਨੁਕਾ ਰਾਜਪਕਸ਼ੇ 0 ਦੇ ਸਕੋਰ ’ਤੇ ਚਾਹਲ ਦੀ ਹੀ ਗੇਂਦ ’ਤੇ ਈਸ਼ਾਨ ਕਿਸ਼ਨ ਦਾ ਸ਼ਿਕਾਰ ਬਣੇ। ਸ਼੍ਰੀਲੰਕਾ ਦਾ ਤੀਜਾ ਵਿਕਟ ਅਵਿਸ਼ਕਾ ਫ਼ਰਨਾਂਡੋ ਦੇ ਤੌਰ ’ਤੇ ਡਿੱਗਾ। ਅਵਿਸ਼ਕਾ 50 ਦੌੜਾਂ ਦੇ ਨਿੱਜੀ ਸਕੋਰ ’ਤੇ ਭੁਵਨੇਸ਼ਵਰ ਦੀ ਗੇਂਦ ’ਤੇ ਕਰੂਣਾਲ ਪੰਡਯਾ ਨੂੰ ਕੈਚ ਦੇ ਕੇ ਆਊਟ ਹੋ ਗਏ। ਇਸ ਤੋਂ ਬਾਅਦ ਧਨੰਜੈ ਡਿ ਸਿਲਵਾ 32 ਦੌੜਾਂ ਦੇ ਨਿੱਜੀ ਸਕੋਰ ’ਤੇ ਚਾਹਰ ਦੀ ਗੇਂਦ ’ਤੇ ਧਵਨ ਦਾ ਸ਼ਿਕਾਰ ਬਣੇ। ਸ਼੍ਰੀਲੰਕਾ ਦੇ ਵਨਿੰਦੂ ਹਸਰੰਗਾ 8 ਦੌੜਾਂ ਦੇ ਨਿੱਜੀ ਸਕੋਰ ’ਤੇ ਦੀਪਕ ਚਾਹਰ ਵੱਲੋਂ ਬੋਲਡ ਕਰ ਦਿੱਤੇ। ਸ਼੍ਰੀਲੰਕਾ ਦੇ ਚਰਿਤ ਅਸਲੰਕਾ ਨੇ 65 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋਏ। 

ਭਾਰਤ ਵੱਲੋਂ ਯੁਜਵੇਂਦਰ ਚਾਹਲ ਨੇ 3, ਦੀਪਕ ਚਾਹਰ ਨੇ 2 ਤੇ ਭੁਵਨੇਸ਼ਵਰ ਕੁਮਾਰ ਨੇ 3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਭਾਰਤ ਵੱਲੋਂ ਪਹਿਲੇ ਵਨ-ਡੇ ’ਚ ਇਕਪਾਸੜ ਜਿੱਤ ਹਾਸਲ ਕਰ ਚੁੱਕਾ ਹੈ ।