ਨੈਸ਼ਨਲ ਐਵਾਰਡੀ ਸੋਹਣ ਸਿੰਘ ਅਕਲੀਆ ਨਹੀਂ ਰਹੇ

ਜਲੰਧਰ : ਬੀਤੇ ਕਾਫ਼ੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਨੈਸ਼ਨਲ ਐਵਾਰਡੀ ਸੋਹਣ ਸਿੰਘ ਅਕਲੀਆ ਅੱਜ ਇਸ ਫ਼ਾਨੀ ਸੰਸਾਰ ਨੂੰ ਆਖਿਰ ਅਲਵਿਦਾ ਆਖ ਗਏ। ਸੋਹਣ ਸਿੰਘ ਬੀਤੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸੋਹਣ ਸਿੰਘ ਅਕਲੀਆ ਨੇ ਮਾਲਵਾ ਯੂਥ ਕਲੱਬ ਅਕਲੀਆ ਵਿਚ ਲੰਬਾ ਸਮਾਂ ਪ੍ਰਧਾਨ ਵਜੋਂ ਕੰਮ ਕਰਦਿਆਂ ਵੱਖ-ਵੱਖ ਸਮਾਜ ਸੇਵੀ ਕੰਮ ਕੀਤੇ।

ਉਨ੍ਹਾਂ 85 ਵਾਰ ਖੂਨਦਾਨ, ਨੌਜਵਾਨਾਂ ਦੇ ਸਹਿਯੋਗ ਨਾਲ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ, ਗਰੀਬ ਪਰਿਵਾਰਾਂ ਦੀ ਮਦਦ ਕੀਤੀ ਅਤੇ ਹੋਰਨਾਂ ਸੂਬਿਆਂ ਵਿਚ ਕੁਦਰਤੀ ਆਫ਼ਤਾਂ ਆਉਣ ‘ਤੇ ਵੱਧ ਚੜ੍ਹ ਕੇ ਸੇਵਾ ਕੀਤੀ। ਸੋਹਣ ਸਿੰਘ ਅਕਲੀਆ ਵੱਲੋਂ ਕੀਤੀ ਅਣਥੱਕ ਮਿਹਨਤ ਨੂੰ ਦੇਖਦਿਆਂ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਐਵਾਰਡ ਨਾਲ ਸੋਹਣ ਸਿੰਘ ਅਕਲੀਆ ਨੇ ਪਿੰਡ ਦਾ ਨਹੀਂ ਪੂਰੇ ਜ਼ਿਲ੍ਹਾ ਮਾਨਸਾ ਦਾ ਨਾਂਅ ਰੋਸ਼ਨ ਕੀਤਾ। ਸੋਹਣ ਸਿੰਘ ਅਕਲੀਆ ਵੱਲੋਂ ਕੀਤੇ ਸਮਾਜ ਸੇਵੀ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਟੀਵੀ ਪੰਜਾਬ ਬਿਊਰੋ