PAU ਵਿਚ ਖੇਤੀ ਕਾਰੋਬਾਰੀ ਉੱਦਮੀਆਂ ਨਾਲ ਸਮਝੌਤੇ ਸਹੀਬੱਧ ਹੋਏ

ਲੁਧਿਆਣਾ : ਪੀ.ਏ.ਯੂ. ਲੁਧਿਆਣਾ ਨੇ ਪੰਜਾਬ ਐਗਰੀ ਬਿਜ਼ਨਸ ਇੰਨਕੁਬੇਟਰ ਦੇ ਦੋ ਸਿਖਲਾਈ ਪ੍ਰੋਗਰਾਮਾਂ ਉੱਦਮ ਅਤੇ ਉਡਾਨ ਤਹਿਤ 16 ਖੇਤੀ ਕਾਰੋਬਾਰ ਉੱਦਮੀਆਂ ਨਾਲ ਸਮਝੌਤੇ ਕੀਤੇ ਹਨ। ਇਹ ਸਮਝੌਤੇ ਭਾਰਤ ਸਰਕਾਰ ਦੇ ਖੇਤੀ ਅਤੇ ਕਿਸਾਨ ਭਲਾਈ ਮਹਿਕਮੇ ਦੀ ਯੋਜਨਾ ਰਾਸ਼ਟਰੀ ਕਿ੍ਰਸ਼ੀ ਵਿਕਾਸ ਯੋਜਨਾ ਤਹਿਤ ਕੀਤੇ ਗਏ । ਇਹਨਾਂ ਵਿੱਚੋਂ 12 ਉੱਦਮੀਆਂ ਨੂੰ ਉਡਾਨ ਅਤੇ 4 ਨੂੰ ਉੱਦਮ ਯੋਜਨਾ ਤਹਿਤ ਸਮਝੌਤੇ ਦਾ ਹਿੱਸਾ ਬਣਾਇਆ ਗਿਆ।

ਇਹਨਾਂ ਵਿਚ ਐਗਰੋ ਟੈੱਕ ਪਲਾਂਟ, ਟਰਾਂਜ਼ਿਟੀ, ਡਿਜ਼ੀਟਲ ਸਲਿਊਸ਼ਨਜ਼ ਪ੍ਰਾਈਵੇਟ ਲਿਮਿਟਡ, ਜਯਾਰੇ ਵੈਨਚੁਰਜ਼ ਟੈਕਨਾਲੋਜੀਜ਼ ਪ੍ਰਾਈਵੇਟ ਲਿਮਿਟਡ, ਵਾਹੀ ਫਾਰਮਜ਼ ਪ੍ਰਾਈਵੇਟ ਲਿਮਿਟਡ, ਬੈੱਲੀਫਿਟ ਫੂਡ ਐਂਡ ਬੈਵਰੇਜ਼ਿਜ਼ ਪ੍ਰਾਈਵੇਟ ਲਿਮਿਟਡ, ਡੀਸ ਵਿਗਨ ਵੈਲੀ, ਚੇਤਨਾਗਿਰੀ ਬਾਇਓਟੈੱਕ, ਆਰ ਟੀ ਐੱਸ ਫਲਾਵਰਜ਼, ਲੋਕਲ ਹਾਰਵੈਸਟ, ਫਿਊਚਰ ਸਟੈਪ ਇੰਟਰਪ੍ਰਾਈਜ਼ਜ਼, ਜੈਨਜ਼ ਫੂਡਜ਼, ਐਗਰੋ ਡਿਫੈਂਸ, ਵਾਣੀ ਐਗਰੋ ਟੂਲਜ਼ ਪਲਾਂਟ, ਸਦਾਬਹਾਰ ਗਰੀਨਜ਼ ਪ੍ਰਾਈਵੇਟ ਲਿਮਿਟਡ, ਫਿਊਮਾ ਲੈਬਸ ਪ੍ਰਾਈਵੇਟ ਲਿਮਿਟਡ, ਗਰੀਨ ਜੈਮਜ਼ ਪ੍ਰਾਈਵੇਟ ਲਿਮਿਟਡ ਪ੍ਰਮੁੱਖ ਹਨ।

ਪਾਬੀ ਦੇ ਮੁੱਖ ਨਿਗਰਾਨ ਡਾ. ਤੇਜਿੰਦਰ ਸਿੰਘ ਰਿਆੜ ਨੇ ਇਕ-ਇਕ ਕਰ ਕੇ ਖੇਤੀ ਕਾਰੋਬਾਰੀ ਉੱਦਮੀਆਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਇਹਨਾਂ ਫਰਮਾਂ ਦੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਉਸਾਰੂ ਸੁਝਾਅ ਦਿੱਤੇ । ਪਾਬੀ ਦੇ ਕਾਰੋਬਾਰੀ ਪ੍ਰਬੰਧਕ ਸ੍ਰੀ ਕਰਨਬੀਰ ਗਿੱਲ ਨੇ ਖੇਤੀ ਕਾਰੋਬਾਰੀਆਂ ਨਾਲ ਫੰਡ ਗ੍ਰਹਿਣ ਕਰਨ ਦੀ ਪ੍ਰਕਿਰਿਆ ਅਤੇ ਤਰੱਕੀ ਰਿਪੋਰਟ ਜਮਾਂ ਕਰਾਉਣ ਦੇ ਤਰੀਕੇ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।

ਟੀਵੀ ਪੰਜਾਬ ਬਿਊਰੋ