ਚੀਨ ‘ਚ ਮਿਲਿਆ ਐਂਥ੍ਰੈਕਸ ਨਿਮੋਨੀਆ ਤੋਂ ਪੀੜਤ ਮਰੀਜ਼

ਬੀਜਿੰਗ : ਚੀਨ ਦੇ ਉੱਤਰ ਵਿਚ ਹੇਬੇਈ ਪ੍ਰਾਂਤ ਦੇ ਚੇਂਗਡੇ ਸ਼ਹਿਰ ਵਿਚ ਇਕ ਮਰੀਜ਼ ਐਂਥ੍ਰੈਕਸ ਨਿਮੋਨੀਆ ਤੋਂ ਪੀੜਤ ਪਾਇਆ ਗਿਆ ਹੈ। ਇਹ ਵਿਅਕਤੀ ਪਿਛਲੇ ਦਿਨੀਂ ਭੇਡਾਂ ਅਤੇ ਦੂਸ਼ਿਤ ਉਤਪਾਦਾਂ ਦੇ ਸੰਪਰਕ ਵਿਚ ਆਇਆ ਸੀ।

ਸਰਕਾਰੀ ਅਖ਼ਬਾਰ ‘ਗਲੋਬਲ ਟਾਈਮਜ਼’ ਨੇ ਬੀਜਿੰਗ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਬੀਜਿੰਗ ਸੀਡੀਸੀ) ਦੇ ਹਵਾਲੇ ਨਾਲ ਕਿਹਾ ਕਿ ਮਰੀਜ਼ ਨੂੰ ਲੱਛਣ ਦਿਖਾਉਣ ਤੋਂ ਬਾਅਦ ਚਾਰ ਦਿਨ ਪਹਿਲਾਂ ਐਂਬੂਲੈਂਸ ਰਾਹੀਂ ਬੀਜਿੰਗ ਲਿਆਂਦਾ ਗਿਆ ਸੀ ਅਤੇ ਉਸ ਦਾ ਇਕੱਲਤਾ ਵਿਚ ਇਲਾਜ ਕੀਤਾ ਜਾ ਰਿਹਾ ਹੈ।

ਬੀਜਿੰਗ ਸੀਡੀਸੀ ਅਨੁਸਾਰ, ਐਨਥ੍ਰੈਕਸ ਪਸ਼ੂਆਂ ਅਤੇ ਭੇਡਾਂ ਵਿਚ ਮੌਜੂਦ ਹੈ। ਬਿਮਾਰ ਜਾਨਵਰਾਂ ਜਾਂ ਦੂਸ਼ਿਤ ਉਤਪਾਦਾਂ ਦੇ ਸੰਪਰਕ ਵਿਚ ਆਉਣ ਨਾਲ ਮਨੁੱਖ ਵੀ ਸੰਕਰਮਿਤ ਹੋ ਜਾਂਦੇ ਹਨ। ਲਾਗ ਦੇ ਲਗਭਗ 95 ਪ੍ਰਤੀਸ਼ਤ ਮਾਮਲੇ ਚਮੜੀ ਦੇ ਸੰਪਰਕ ਦੇ ਕਾਰਨ ਹੁੰਦੇ ਹਨ ਅਤੇ ਇਸ ਨਾਲ ਛਾਲੇ ਅਤੇ ਚਮੜੀ ਦਾ ਰੰਗ ਬਦਲਣਾ ਹੁੰਦਾ ਹੈ।

ਟੀਵੀ ਪੰਜਾਬ ਬਿਊਰੋ