ਬਰਨਾਲਾ : ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਸਮਾਜ ਸੇਵੀ ਨੌਜਵਾਨ ਵੱਲੋਂ ਇਕ ਛੋਟੀ ਬੱਚੀ ਉੱਪਰ ਹੋ ਰਹੇ ਅੱਤਿਆਚਾਰ ਸਬੰਧੀ ਇਕ ਵੀਡੀਓ ਵਾਇਰਲ ਕੀਤੀ ਗਈ ਸੀ। ਇਹ ਵੀਡੀਓ ਬਰਨਾਲਾ ਦੇ ਪਿੰਡ ਮਹਿਤਾ ਦੀ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ‘ਚ ਆਇਆ ਅਤੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਛੋਟੀ ਬੱਚੀ ਦਾ ਨਾਂਅ ਕੋਮਲਪ੍ਰੀਤ ਕੌਰ ਹੈ, ਜਿਸ ਦੀ ਉਮਰ 9 ਸਾਲ ਹੈ। ਉਸ ਦੀ ਮਾਤਾ ਅਤੇ ਭਰਾ ਕਰੀਬ ਚਾਰ ਕੁ ਸਾਲ ਪਹਿਲਾਂ ਉਸਦੇ ਪਿਤਾ ਗੁਰਜੰਟ ਸਿੰਘ ਦੇ ਅੱਤਿਆਚਾਰ ਤੋਂ ਦੁਖੀ ਹੋ ਕੇ ਘਰੋਂ ਜਾ ਚੁੱਕੇ ਹਨ।
ਬੀਤੇ ਦਿਨੀਂ ਪਿਤਾ ਦੇ ਜ਼ੁਲਮ ਦੀ ਸ਼ਿਕਾਰ ਹੋਈ ਬੱਚੀ ਦੇ ਸਿਰ ‘ਚ ਸਮਾਜ ਸੇਵੀਆਂ ਵੱਲੋਂ 9 ਦੇ ਕਰੀਬ ਟਾਂਕੇ ਲਗਵਾਏ ਗਏ। ਘਟਨਾ ਦਾ ਪਤਾ ਲੱਗਦੇ ਹੀ ਡੀ.ਐੱਸ.ਪੀ. ਤਪਾ ਬਲਜੀਤ ਸਿੰਘ ਬਰਾੜ,ਥਾਣਾ ਮੁਖੀ ਜਗਜੀਤ ਸਿੰਘ ਘੁਮਾਣ ਪੁਲਿਸ ਪਾਰਟੀ ਸਮੇਤ ਪਿੰਡ ਮਹਿਤਾ ਵਿਖੇ ਪੁੱਜੇ ਅਤੇ ਬੱਚੀ ਦਾ ਹਾਲ ਚਾਲ ਜਾਣਿਆ।
ਟੀਵੀ ਪੰਜਾਬ ਬਿਊਰੋ