ਕਿਸਾਨਾਂ,ਮੁਲਾਜ਼ਮਾ ਅਤੇ ਪੈਨਸ਼ਨਰਾਂ ਦਾ ਜਥਾ ਮਹਾਪੰਚਾਇਤ ਵਿਚ ਸ਼ਾਮਲ ਹੋਣ ਲਈ ਰਵਾਨਾ

ਮਾਨਸਾ : ਮਾਨਸਾ ਤੋਂ ਕਿਸਾਨਾਂ , ਮੁਲਾਜਮਾ ਅਤੇ ਪੈਨਸ਼ਨਰਾਂ ਦਾ ਜਥਾ ਅੱਜ ਸਵੇਰੇ ਮੁਜ਼ਫਰਨਗਰ ਵਿਖੇ ਤਿੰਨ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਹੋ ਰਹੀ ਮਹਾਂ ਪੰਚਾਇਤ ਵਿਚ 55 ਸਾਥੀਆਂ ਸਮੇਤ ਸ਼ਾਮਲ ਹੋਇਆ। ਇਨਸਾਫ਼ ਪਸੰਦ ਲੋਕ ਮੰਗ ਕਰ ਰਹੇ ਹਨ ਕਿ ਇਹ ਬਿੱਲ ਕਾਰਪੋਰੇਟਰਾਂ ਨੂੰ ਛੱਡ ਕੇ ਸਮੁੱਚੀ ਮਨੁੱਖਤਾ ਵਿਰੋਧੀ ਹਨ।

ਇਹਨਾਂ ਬਿੱਲਾ ਦੇ ਲਾਗੂ ਹੋ ਜਾਣ ਨਾਲ ਕਿਸਾਨ ਮਜ਼ਦੂਰ, ਮੁਲਾਜ਼ਮ,ਦੁਕਾਨਦਾਰ ਅਤੇ ਸਾਰੇ ਛੋਟੇ ਕਾਰੋਬਾਰੀ ਖ਼ਤਮ ਹੋ ਜਾਣਗੇ।ਇਸ ਕਰਕੇ ਇਹਨਾਂ ਤਿੰਨੇ ਬਿੱਲਾ ਨੂੰ ਰੱਦ ਕੀਤਾ ਜਾਵੇ। ਬਿਜਲੀ ਬਿੱਲ 2020ਵਾਪਸ ਲਿਆ ਜਾਵੇ ਅਤੇ ਪਰਾਲੀ ਸਾੜਨ ਸਬੰਧੀ ਬਣਾਇਆ ਬਿੱਲ ਰੱਦ ਕਰਕੇ ਸਾਰੀਆਂ ਫਸਲਾਂ ਦੀ ਖਰੀਦ ਦਾ ਐਮ, ਐਸ, ਪੀ ਰੇਟਾਂ ਤੇ ਖਰੀਦਣ ਦਾ ਕਾਨੂੰਨ ਬਣਾਇਆ ਜਾਵੇ। ਸੁਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ।

ਆਗੂਆਂ ਨੇ ਮੰਗ ਕੀਤੀ ਕਿ ਜਨਤਕ ਅਦਾਰੇ ਜਿਵੇਂ ਰੇਲਵੇ, ਏਅਰਪੋਰਟ, ਐਲ. ਆਈ. ਸੀ ਅਤੇ ਸੜਕਾਂ ਕਾਰਪੋਰੇਟਰ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਣੇ ਬੰਦ ਕੀਤੇ ਜਾਣ। ਮੁਦਰੀਕਰਨ ਦੀ ਪਾਇਪ ਲਾਈਨ ਵਿਛਾਕੇ ਮੋਦੀ ਸਰਕਾਰ ਲੁਕਵੇਂ ਢੰਗ ਨਾਲ ਨਿੱਜੀਕਰਨ ਕਰ ਰਹੀ ਹੈ। ਇਹ ਨੀਤੀ ਵਾਪਿਸ ਲਈ ਜਾਵੇ।

ਟੀਵੀ ਪੰਜਾਬ ਬਿਊਰੋ